ਸ਼੍ਰੀਨਗਰ— ਬੁੱਧਵਾਰ ਸਵੇਰੇ ਪੁਲਵਾਮਾ ਦੇ ਕਰੀਮਾਬਾਦ ਪਿੰਡ ‘ਚ ਫੌਜ ਦੇ ਕਾਫਿਲੇ ‘ਤੇ ਸਥਾਨਕ ਲੋਕਾਂ ਨੇ ਪਥਰਾਅ ਕੀਤਾ ਹੈ। ਪਥਰਾਅ ਤੋਂ ਬਚਣ ਲਈ ਫੋਜ ਨੇ ਵੀ ਜਵਾਬੀ ਕਾਰਵਾਈ ‘ਚ ਹਵਾਈ ਗੋਲੀਬਾਰੀ ਕੀਤੀ। ਸੂਤਰਾਂ ਅਨੁਸਾਰ ਜਿਵੇਂ ਹੀ ਸੁਰੱਖਿਆ ਫੋਰਸ ‘ਚ ਪਹੁੰਚੇ, ਜਿਥੇ ਮੌਜ਼ੂਦਾ ਨੌਜਵਾਨਾਂ ਨੇ ਫੋਰਸ ‘ਤੇ ਪਥਰਾਅ ਦੌਰਾਨ ਹਮਲਾ ਕਰ ਦਿੱਤਾ। ਲੋਕਾਂ ਨੂੰ ਪਛਾੜਨ ਲਈ ਫੌਜ ਨੇ ਕੁਝ ਗੋਲੀਆਂ ਹਵਾ ‘ਚ ਚਲਾਈਆਂ। ਫੌਜ ਵੱਲੋਂ ਪਿੰਡ ‘ਚ ਜਾਂਦੇ ਹੀ ਸਥਿਤੀ ਆਮ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ਼ੋਪੀਆਂ ‘ਚ ਫੌਜ ਦੀ ਗੋਲੀਬਾਰੀ ‘ਚ ਤਿੰਨ ਸਿਵਲ ਨਾਗਰਿਕ ਮਾਰੇ ਗਏ ਸਨ। ਇਸ ਮੌਕੇ ‘ਚ ਫੌਜ ਦੇ ਖਿਲਾਫ ਐੈੱਫ.ਆਈ.ਆਰ. ਵੀ ਦਰਜ ਕੀਤੀ ਗਈ, ਜਿਸ ‘ਚ ਇਕ ਮੇਜ਼ਰ ਵੀ ਸ਼ਾਮਿਲ ਹੈ।