ਨੈਸ਼ਨਲ ਡੈਸਕ— ਜੰਮੂ ‘ਚ ਸੁੰਜਵਾਂ ਅੱਤਵਾਦੀ ਹਮਲਾ ਨੂੰ ਲੈ ਕੇ ਏ.ਆਈ.ਐੈੱਮ.ਆਈ. ਮੁਖੀ ਅਸਦੁਧੀਨ ਓਵੈਸੀ ਵੱਲੋ ਦਿੱਤੇ ਗਏ ਵਿਵਾਦਿਤ ਬਿਆਨ ਦਾ ਭਾਰਤੀ ਫੌਜ ਨੇ ਕਰਾਰਾ ਜਵਾਬ ਦਿੱਤਾ ਹੈ। ਲੈਫਟੀਨੇਂਟ ਜਨਰਲ ਦੇਵਰਾਜ ਅਬੂ ਨੇ ਕਿਹਾ ਕਿ ਅਸੀਂ ਸ਼ਹਾਦਤ ਨੂੰ ਸੰਪਰਦਾਇਕ ਰੰਗ ਨਹੀਂ ਦਿੰਦੇ। ਜਨਰਲ ਨੇ ਓਵੈਸੀ ਦਾ ਨਾਮ ਲਏ ਬਗੈਰ ਕਿਹਾ ਕਿ ਜੋ ਲੋਕ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ, ਉਨ੍ਹਾਂ ਨੂੰ ਫੌਜ ਬਾਰੇ ‘ਚ ਜਾਣਕਾਰੀ ਨਹੀਂ ਹੈ।
ਸੋਸ਼ਲ ਮੀਡੀਆ ਨੂੰ ਵੀ ਠਹਿਰਾਇਆ ਜਿੰਮੇਵਾਰ
ਲੈਫਟੀਨੈਂਟ ਨੇ ਅੱਤਵਾਦ ਨੂੰ ਉਤਸ਼ਾਹਿਤ ਮਿਲਣ ਲਈ ਸੋਸ਼ਲ ਮੀਡੀਆ ਨੂੰ ਵੀ ਜਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਘਟਨਾਵਾਂ ‘ਚ ਵਾਧੇ ਲਈ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਹੈ। ਇਹ ਵੱਡੇ ਪੈਮਾਨੇ ‘ਚ ਨੌਜਵਾਨਾਂ ਨੂੰ ਅਕ੍ਰਸ਼ਿਤ ਕਰ ਰਿਹਾ ਹੈ, ਸਾਨੂੰਇਸ ਮਸਲੇ ‘ਤੇ ਵੀ ਹੁਣ ਧਿਆਨ ਦੇਣ ਦੀ ਜ਼ਰੂਰਤ ਹੈ। ਅਬੁ ਨੇ ਕਿਹਾ ਹੈ ਕਿ ਦੁਸ਼ਮਣ ਸਰਹੱਦ ‘ਤੇ ਹਾਰਦਾ ਹੈ ਤਾਂ ਕੈਂਪ ‘ਤੇ ਹਮਲਾ ਕਰਦਾ ਹੈ, ਉਹ ਘਬਰਾਇਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਦੇਸ਼ ਦੇ ਖਿਲਾਫ ਖੜਾ ਹੋਵੇਗਾ, ਉਹ ਅੱਤਵਾਦੀ ਹੈ ਅਤੇ ਅਸੀਂ ਉਸ ਨਾਲ ਸਖ਼ਤੀ ਨਾਲ ਨਿਪਟਾਂਗੇ।