ਮੂਨਕ : ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਨੂੰ ਲੈ ਕੇ ਕਟੌਤੀ ਕੀਤੀ ਜਾਵੇ ਜਿਵੇ ਕਿ ਛੋਟੇ ਵਰਗ ਤੋਂ 200 ਯੂਨਿਟਾਂ ਤੱਕ 4 ਰੁਪਏ ਪ੍ਰਤੀ ਯੂਨਿਟ, ਵੱਡੇ ਵਰਗ ਤੋਂ 5 ਰੁਪਏ ਪ੍ਰਤੀ ਯੂਨਿਟ ਕੀਤੀ ਜਾਣੀ ਚਾਹੀਦੀ ਹੈ ਇਸ ਦਾ ਪ੍ਰਗਟਾਵਾ ਕਰਦੇ ਹੋਏ ਨਰੇਸ ਤਨੇਜਾ ਸੀਨੀਅਰ ਵਾਇਸ ਪ੍ਰਧਾਨ ਕਾਂਗਰਸ ਬਲਾਕ ਅਨਦਾਣਾ ਐਂਟ ਮੂਨਕ ਨੇ ਕਿਹਾ ਕਿ ਜਿਵੇ ਖੇਤਾਂ ਵਿੱਚ ਬਿਜਲੀ ਦੇ ਮੀਟਰ ਬਿੱਲ ਨਹੀਂ ਲੱਗੇ ਉਹਨਾਂ ਤੇ ਵੀ ਲਾਗੂ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਕੌਲ ਖਜਾਨਾ ਖਾਲੀ ਹੈ ਤਾਂ ਕੁਝ ਰਾਹਤ ਮਿਲ ਸਕੇ ਤੇ ਸਬਸਿਡੀਆਂ ਵੀ ਕੁਝ ਘਟਾਈਆਂ ਜਾਣ। ਲੋਕਾਂ ਨੂੰ ਮੁੱਫਤ ਰਾਸ਼ਨ, ਹੋਰ ਮੁਫਤ ਸਕੀਮਾਂ ਦੇਣ ਦੀ ਥਾਂ ਤੇ ਬੇਰੁਜਗਾਰਾਂ ਨੂੰ ਰੋਜਗਾਰ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਜੋ ਨੋਜਵਾਨ ਪੀੜ੍ਹੀ ਹੈ ਉਹਨਾਂ ਦੇ ਮਾਪਿਆਂ ਨੂੰ ਰਾਹਤ ਮਿਲ ਸਕੇ। ਜਿਵੇਂ ਛੋਟੇ-ਛੋਟੇ ਕਸਬਿਆਂ ਵਿੱਚ ਇੰਡਸੀਟਰੀਆਂ ਲਾਈਆਂ ਜਾਣ ਤਾਂ ਕਿ ਛੋਟੇ ਕਸਬਿਆਂ ਵਿੱਚ ਵੀ ਰੁਜਗਾਰ ਵਧ ਸਕੇ।
ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜਿਹੜੇ ਹਲਕਾ ਇੰਚਾਰਜ ਚਾਹੇ, ਐੱਮ.ਐੱਲ.ਏ. ਹਨ ਚਾਹੇ ਮੰਤਰੀ ਹੋਣ ਉਹਨਾਂ ਨੂੰ ਆਪਣਿਆ ਹਲਕਿਆਂ ਵਿੱਚ ਸਭ ਤੋਂ ਵੱਧ ਗੌਰ ਕਰਨੀ ਚਾਹੀਦੀ ਹੈ ਤਾਂ ਹੀ ਹਲਕਿਆਂ ਦਾ ਸਭ ਤੋਂ ਵਿਕਾਸ ਹੋ ਸਕੇਗਾ ਤੇ ਪੰਜਾਬ ਖੁਸ਼ਹਾਲ ਸੂਬਾ ਬਣ ਸਕੇਗਾ।