ਜੰਮੂ— ਗੁਆਂਢੀ ਦੇਸ਼ ਪਾਕਿਸਤਾਨ ਨੇ ਇਕ ਵਾਰ ਫਿਰ ਤੋਂ ਸਰਹੱਦ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤਾ ਹੈ। ਅਖਨੂਰ ਦੇ ਕੇਰੀ ਬੱਠਲ ‘ਚ ਪਾਕਿਸਤਾਨੀ ਗੋਲੀਬਾਰੀ ‘ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਰਿਪੋਰਟ ਅਨੁਸਾਰ ਨੂੰ ਸਨਾਈਪਰ ਸ਼ਾਟ ਨਾਲ ਗੋਲੀ ਮਾਰੀ ਗਈ ਹੈ।
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਅਜਿਹੀ ਹਰਕਤਾਂ ਕਰਦਾ ਰਿਹਾ ਹੈ। ਬੁੱਧਵਾਰ ਨੂੰ ਵੀ ਪਾਕਿਸਤਾਨ ਸੈਨਿਕਾਂ ਨੇ ਰਾਜੌਰੀ ‘ਚ ਐੈੱਲ.ਓ.ਸੀ. ਨੂੰ ਨਿਸ਼ਾਨਾ ਬਣਾ ਕੇ ਭਾਰੀ ਗੋਲੀਬਾਰੀ ਕੀਤੀ ਸੀ। ਜਨਵਰੀ ਮਹੀਨੇ ਤੋਂ ਪਾਕਿਸਤਾਨ ਲਗਾਤਾਰ ਐੈੱਲ.ਓ.ਸੀ. ਅਤੇ ਆਈ.ਬੀ. ਨੂੰ ਨਿਸ਼ਾਨਾ ਬਣਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਫੌਜ ਦੇ ਨਾਰਦਨ ਕਮਾਂਡਰ ਲੇ ਜਨਰਲ ਦੇਵਰਾਜ ਅਨਬੂ ਨੇ ਬੁੱਧਵਾਰ ਨੂੰ ਇਕ ਬਿਆਨ ‘ਚ ਕਿਹਾ ਸੀ ਕਿ ਸਰਹੱਦ ਪਾਰ ਲੱਗਭਗ ਤਿੰਨ ਸੌ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ‘ਚ ਹਨ।