ਵਾਸ਼ਿੰਗਟਨ : ਅਮਰੀਕਾ ਵਿਚ ਅੱਜ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ| ਮਿਆਮੀ ਦੇ ਉੱਤਰ-ਪੱਛਮ ਸਥਿਤ ਫਲੋਰੀਡੇ ਦੇ ਪਾਰਕਲੈਂਡ ਵਿਚ ਇੱਕ ਹਥਿਆਰਬੰਦ ਲੜਕੇ ਸਕੂਲ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ 17 ਬੱਚਿਆਂ ਦੀ ਜਾਨ ਲੈ ਲਈ|
19 ਸਾਲ ਦਾ ਹਮਲਾਵਰ
ਹਮਲਾਵਰ ਦੀ ਪਛਾਣ 19 ਸਾਲਾ ਨਿਕੋਲਸ ਕਰੂਜ ਦੇ ਰੂਪ ਵਿਚ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ|
ਚਾਰੇ ਪਾਸੇ ਮਚੀ ਹਾ-ਹਾਕਾਰ
ਆਰੋਪੀ ਲੜਕੇ ਨੇ ਲਗਪਗ 40 ਰਾਉਂਡ ਫਾਈਰਿੰਗ ਕੀਤੀ| ਗੋਲੀਬਾਰੀ ਤੋਂ ਬਾਅਦ ਸਕੂਲ ਵਿਚ ਹਾ-ਹਾਕਾਰ ਮਚ ਗਿਆ| ਬੱਚੇ ਇੱਧਰ ਉੱਧਰ ਦੌੜਣ ਲੱਗੇ ਅਤੇ ਚਾਰੇ ਪਾਸੇ ਖੂਨ ਹੀ ਖੂਨ ਹੋ ਗਿਆ|
ਸਕੂਲ ਅੰਦਰ ਮਾਰੇ ਗਏ 12 ਲੋਕ
ਇਸ ਹਮਲੇ ਵਿਚ 12 ਲੋਕਾਂ ਦੀ ਸਕੂਲ ਦੇ ਅੰਦਰ ਮੌਤ ਹੋਈ, ਜਦੋਂ ਕਿ 3 ਨੇ ਬਾਹਰ ਦਮ ਤੋੜ ਦਿੱਤਾ|
ਹਮਲੇ ਦਾ ਕਾਰਨ ਨਹੀਂ ਪਤਾ ਲੱਗ ਸਕਿਆ
ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ| ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ| ਇੱਕ ਅਧਿਆਪਕ ਦਾ ਕਹਿਣਾ ਹੈ ਕਿ ਇਹ ਵਿਦਿਆਰਥੀ 2016 ਸਕੂਲ ਵਿਚ ਪੜ੍ਹ ਚੁੱਕਾ ਹੈ|
ਪਹਿਲਾਂ ਵੀ ਵਾਪਰ ਚੁੱਕੀਆਂ ਨੇ ਅਜਿਹੀਆਂ ਘਟਨਾਵਾਂ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਵਿਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਵਿਚ ਕਈ ਵਿਦਿਆਰਥੀ ਮਾਰੇ ਜਾ ਚੁੱਕੇ ਹਨ|