ਚੰਡੀਗੜ —ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੇ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਇਸ ਵਿੱਚ ਹੋਰ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਗੁਲਜਾਰ ਸਿੰਘ ਰਾਣੀਕੇ ਨੇ ਦੱਸਿਆ ਕਿ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੀ ਸੀਨੀਅਰ ਆਗੂ ਬੀਬੀ ਸਤਵਿੰਦਰ ਕੌਰ ਧਾਲੀਵਾਲ ਨੂੰ ਐਸ. ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸ਼੍ਰੀ ਐਸ.ਆਰ.ਕਲੇਰ ਸਾਬਕਾ ਵਿਧਾਇਕ ਅਤੇ ਸ. ਸਵਰਨ ਸਿੰਘ ਹਰੀਪੁਰਾ ਨੂੰ ਐਸ.ਸੀ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਉਹਨਾ ਦੱਸਿਆ ਕਿ ਸ. ਬਲਵਿੰਦਰ ਸਿੰਘ ਲਾਲਕਾ ਅਤੇ ਸ. ਅੰਗਰੇਜ ਸਿੰਘ ਐਸ. ਸੀ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਸ. ਗੁਲਜਾਰ ਸਿੰਘ ਰਾਣੀਕੇ ਨੇ ਦੱਸਿਆ ਕਿ ਸ. ਗੁਰਮੀਤ ਸਿੰਘ ਬਟਾਲਾ, ਬੀਬੀ ਰਜਿੰਦਰ ਕੌਰ ਬਠਿੰਡਾ ਅਤੇ ਸ. ਬਖਸ਼ੀਸ਼ ਸਿੰਘ ਨਿਗਲਾ ਲਵੇਰਾ ਨੂੰ ਐਸ.ਸੀ ਵਿੰਗ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ। ਸ. ਸਰੂਪ ਸਿੰਘ ਖਲਵਾੜਾ ਨੂੰ ਵਿੰਗ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਸ. ਭੁਪਿੰਦਰ ਸਿੰਘ ਕੰਗ ਨੂੰ ਮਾਝਾ ਜੋਨ ਦਾ ਮੀਡੀਆ ਅਤੇ ਆਈ.ਟੀ. ਵਿੰਗ ਦਾ ਇੰਚਾਰਜ਼ ਬਣਾਇਆ ਗਿਆ ਹੈ ਅਤੇ ਸ. ਗੁਰਦੀਪ ਸਿੰਘ ਅੜੈਚਾਂ ਨੂੰ ਮਾਲਵਾ ਜੋਨ 3 ਦਾ ਮੀਡੀਆ ਅਤੇ ਆਈ.ਟੀ.ਵਿੰਗ ਦਾ ਇੰਚਾਰਜ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸ. ਮੋਹਣ ਸਿੰਘ ਚਮਿਆੜਾ ਨੂੰ ਦੋਆਬਾ ਜੋਨ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਸ. ਰਾਣੀਕੇ ਨੇ ਦੱਸਿਆ ਕਿ ਜਿਹਨਾਂ ਸੀਨੀਅਰ ਆਗੂਆਂ ਨੂੰ ਜਿਲਾਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਧਰਮ ਸਿੰਘ ਫੌਜੀ ਨੂੰ ਜਿਲਾ ਬਰਨਾਲਾ (ਸ਼ਹਿਰੀ) , ਸ. ਗੁਰਵੈਦ ਸਿੰਘ ਕਾਠਗੜ• ਨੂੰ ਜਿਲਾ ਫਾਜਲਿਕਾ, ਸ. ਸਵਰਨ ਸਿੰਘ ਪੱਪੂ ਫੌਜੀ ਘੁਰਿਆਲਾ ਨੂੰ ਜਿਲਾ ਤਰਨ ਤਾਰਨ, ਸ. ਪਲਵਿੰਦਰ ਸਿੰਘ ਬਟਾਲਾ ਨੂੰ ਜਿਲਾ ਗੁਰਦਾਸਪੁਰ (ਸ਼ਹਿਰੀ) ਅਤੇ ਸ਼੍ਰੀ ਭਜਨ ਲਾਲ ਚੋਪੜਾ ਨੂੰ ਸ. ਪਰਮਜੀਤ ਸਿੰਘ ਰੇਰੂ ਦੀ ਜਗਾ ਜਿਲਾ ਜਲੰਧਰ (ਸ਼ਹਿਰੀ) ਦਾ ਪ੍ਰਧਾਨ ਬਣਾਇਆ ਗਿਆ ਹੈ।
ਜਿਹਨਾਂ ਆਗੂਆਂ ਨੂੰ ਐਸ.ਸੀ ਵਿੰਗ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ਉਹਨਾਂ ਵਿੱਚ ਸੂਬੇਦਾਰ ਗੁਲਜਾਰ ਸਿੰਘ ਤਰਨ ਤਾਰਨ, ਸ. ਮਲਕੀਤ ਸਿੰਘ ਢਾਡੀ ਪਪਰਾਲੀ, ਬੀਬੀ ਅਮਰਜੀਤ ਕੌਰ ਜੈਤੋਂ ਪੰਜਗਰਾਈਂ, ਸ. ਬਖਸੀਸ ਸਿੰਘ ਦਿਆਲ ਰਾਜਪੂਤਾਂ, ਸ. ਚਰਨਜੀਤ ਸਿੰਘ ਤਲਵੰਡੀ ਚੌਧਰੀਆਂ, ਸ਼੍ਰੀ ਜੀਆ ਲਾਲ ਨਾਹਰ, ਸ. ਸੁਖਵਿੰਦਰ ਸਿੰਘ ਨਵਾਂਪਿੰਡ, ਸ. ਗੁਰਨਾਮ ਸਿੰਘ ਕਾਦਪੂਰ ਅਤੇ ਸ. ਜਗਸੀਰ ਸਿੰਘ ਖੇੜੀ ਚੰਦਵਾਂ ਸੰਗਰੂਰ ਦੇ ਨਾਮ ਸ਼ਾਮਲ ਹਨ।