ਜਲੰਧਰ : ਆਖਰਕਾਰ ਬਹੁਤ ਦੇਰ ਤੋਂ ਸ਼ਾਂਤ ਭਾਰਤੀ ਦੇ ਰੋ-ਹਿੱਟ ਮੈਨ ਦਾ ਬੱਲਾ ਬੋਲ ਹੀ ਪਿਆ। ਅਫ਼ਰੀਕਾ ਖਿਲਾਫ਼ ਟੈਸਟ ਮੈਚ ਸੀਰੀਜ਼ ਅਤੇ ਪਹਿਲੇ 4 ਵਨ ਡੇ ਮੈਚਾਂ ‘ਚ ਰੋਹਿਤ ਸ਼ਰਮਾ ਫ਼ਲਾਪ ਰਹੇ। ਜਿਸ ਤੋਂ ਬਾਅਦ ਉਸ ‘ਤੇ ਫ਼ਾਰਮ ਨੂੰ ਲੈ ਕੇ ਉਂਗਲੀਆਂ ਉਠਣੀਆਂ ਸ਼ੁਰੂ ਹੋ ਗਈਆਂ। ਜਿਸ ਦਾ ਜਵਾਬ ਰੋਹਿਤ ਸ਼ਰਮਾ ਨੇ ਆਪਣੇ ਕਰੀਅਰ ਦਾ ਸ਼ਾਨਦਾਰ 17ਵਾਂ ਸੈਂਕੜਾ ਲਗਾ ਕੇ ਦਿੱਤਾ। ਜਿਸ ਦੇ ਨਾਲ ਹੀ ਰੋਹਿਤ ਦੇ ਨਾਮ ਇਕ ਹੋਰ ਰਿਕਾਰਡ ਜੁੜ ਗਿਆ। ਰੋਹਿਤ ਦੇ ਕੁਝ ਸ਼ਾਨਦਾਰ ਰਿਕਾਰਡ:-
ਰੋਹਿਤ ਨੇ ਸਚਿਨ ਨੂੰ ਛੱਕੇ ਲਗਾਉਣ ਦੇ ਮਾਮਲੇ ‘ਚ ਛੱਡਿਆ ਪਿੱਛੇ
ਵਨ ਡੇ ਕ੍ਰਿਕਟ ‘ਚ ਤਿੰਨ ਦੋਹਰੇ ਸੈਂਕੜੇ ਬਣਾ ਚੁੱਕੇ ਰੋਹਿਤ ਨੇ ਅਫ਼ਰੀਕਾ ਦੇ ਖਿਲਾਫ਼ ਪੰਜਵੇਂ ਮੈਚ ‘ਚ ਕੁਲ ਚਾਰ ਛੱਕੇ ਲਗਾਏ। ਅੱਜ ਦੇ ਛੱਕੇ ਮਿਲਾ ਕੇ ਉਸ ਦੇ ਅੰਤਰ-ਰਾਸ਼ਟਰੀ ਕ੍ਰਿਕਟ ‘ਚ 265 ਛੱਕੇ ਹੋ ਗਏ ਹਨ। ਰੋਹਿਤ ਨੇ ਟੈਸਟ ‘ਚ 29, ਵਨ ਡੇ ‘ਚ 165 ਅਤੇ ਟੀ-20 ‘ਚ 67 ਛੱਕੇ ਲਗਾਏ ਹਨ। ਇਸ ਤਰ੍ਹਾਂ ਉਸ ਨੇ ਭਾਰਤ ਦੇ ਮਾਸਟਰ ਬਲਾਸਟਰ ਸਚਿਨ ਦੇ ਰਿਕਾਰਡ (264) ਛੱਕੇ ਨੂੰ ਤੋੜ ਦਿੱਤਾ ਹੈ। ਭਾਰਤ ਵਲੋਂ ਇਸ ਸੂਚੀ ‘ਚ ਧੋਨੀ (338 ਛੱਕੇ) ਸਭ ਤੋਂ ਉਪਰ ਹਨ। 2017 ਸੀਜ਼ਨ ਰੋਹਿਤ ਦੇ ਲਈ ਸਭ ਤੋਂ ਵਧੀਆ ਰਿਹਾ। ਉਹ ਸਾਲ ਦੇ ਸਭ ਤੋਂ ਜ਼ਿਆਦਾ ਛੱਕੇ ਲਗਾਣ ਵਾਲੇ ਬੱਲੇਬਾਜ਼ ਵੀ ਰਹੇ। ਇਸ ਦੇ ਨਾਲ ਹੀ ਉਹ ਚੱਲ ਰਹੇ ਸੀਜ਼ਨ 2017-18 ‘ਚ ਵੀ 57 ਛੱਕੇ ਲਗਾ ਕੇ ਸਭ ਤੋਂ ਉਪਰ ਬਣੇ ਹੋਏ ਹਨ।

ਕਰਾਚੀ : ਪਾਕਿਸਤਾਨ ਵਲੋਂ 124 ਟੈਸਟ ਮੈਚ ਖੇਡਣ ਵਾਲੇ ਪਾਕਿਸਤਾਨ ਦੇ ਸਾਬਕਾ ਖਿਡਾਰੀ ਜਾਵੇਦ ਮਿਆਂਦਾਦ ਨੇ ਭਾਰਤ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀ ਕ੍ਰਿਕਟ ‘ਚ ਬਹੁਤ ਵੱਡਾ ਅੰਤਰ ਹੈ। ਮਿਆਂਦਾਦ ਦਾ ਕਹਿਣਾ ਹੈ ਕਿ ਹਾਲ ਹੀ ‘ਚ ਖੇਡੇ ਪਾਕਿਸਤਾਨ ਅਤੇ ਭਾਰਤ ਵਿੱਚਾਲੇ ਅੰਡਰ 19 ਵਿਸ਼ਵ ਕੱਪ ਸੈਮੀਫ਼ਾਈਨਲ ‘ਚ ਮਿਲੀ ਭਾਰਤ ਵੱਲੋਂ 203 ਦੌੜਾਂ ਦੀ ਹਾਰ ਤੋਂ ਦੋਨਾਂ ਦੇਸ਼ਾਂ ਦੀ ਖੇਡ ਦੇ ਅੰਤਰ ਦਾ ਪਤਾ ਚਲਦਾ ਹੈ।
ਮਿਆਂਦਾਦ ਨੇ ਕਿਹਾ ਕਿ ਅੰਡਰ 19 ਵਿਸ਼ਵ ਕੱਪ ‘ਚ ਦੋਨਾਂ ਟੀਮਾਂ ਦੇ ਖੇਡ ਦੀ ਸਮਝ ਅਤੇ ਰਵੱਈਏ ਤੋਂ ਅੰਤਰ ਸਾਫ਼ ਝਲਕ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਜਿੱਤ ਤੇ ਹਾਰ ਖੇਡ ਦਾ ਹਿੱਸਾ ਹੈ ਪਰ ਪੀ.ਸੀ.ਬੀ. ਅੰਡਰ-19 ਅਤੇ ਘਰੇਲੂ ਕ੍ਰਿਕਟ ਦੀ ਜ਼ਰੂਰਤ ਨੂੰ ਨਹੀਂ ਸਮਝ ਰਿਹਾ। ਪੀ.ਸੀ.ਬੀ. ਨੂੰ ਘਰੇਲੂ ਕ੍ਰਿਕਟ ਤੇ ਪੀ.ਐਸ.ਐਲ. ਦੀ ਸਫ਼ਲਤਾ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।
ਭਾਰਤ ਦੇ ਕੋਲ ਬਹਿਤਰ ਵਿਕਲਪ
ਮਿਆਂਦਾਦ ਨੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੂੰ ਦੁਨੀਆ ਦਾ ਸਭ ਤੋਂ ਸਫ਼ਲ ਖਿਡਾਰੀ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਫ਼ਲਤਾ ਦਾ ਮੁੱਖ ਕਾਰਨ ਕੋਹਲੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕੋਲ ਕੋਹਲੀ ਵਰਗਾ ਕੋਈ ਖਿਡਾਰੀ ਨਹੀਂ ਹੈ ਤੇ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਕਈ ਕਾਰਨ ਹਨ ਕਿ ਅਸੀਂ ਉਸ ਪੱਧਰ ਦੇ ਖਿਡਾਰੀ ਪੈਦਾ ਨਹੀਂ ਕਰ ਪਾ ਰਹੇ।