ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਜਮੇਰ ਸ਼ਰੀਫ ਦੀ ਦਰਗਾਹ ‘ਤੇ ਮੱਥਾ ਟੇਕਣ ਲਈ ਪਹੁੰਚੀ। ਖਵਾਜ਼ਾ ਹਜ਼ਰਤ ਮੋਇਊਦੀਨ ਚਿਸ਼ਤੀ ਦੀ ਦਰਗਾਹ ‘ਤੇ ਮੱਥਾ ਟੇਕ ਕੇ ਸੀ. ਐੈੱਮ. ਨੇ ਜੰਮੂ-ਕਸ਼ਮੀਰ ਲਈ ਅਮਨ ਅਤੇ ਸ਼ਾਂਤੀ ਦੀ ਦੁਆ ਮੰਗੀ। ਉਨ੍ਹਾਂ ਨੇ ਕਿਹਾ ਹੈ ਕਿ ਖਵਾਜ਼ਾ ਸਾਹਿਬ ਸਭ ਲਈ ਪਿਆਰ ਅਤੇ ਕਿਸੇ ਲਈ ਵੀ ਦੁਸ਼ਮਣੀ ਵਾਲੀ ਭਾਵਨਾ ਨਾ ਰੱਖਣ ਦਾ ਸੰਦੇਸ਼ ਦਿੰਦੇ ਸਨ। ਉਨ੍ਹਾਂ ਦੇ ਇਸ ਸੰਦੇਸ਼ ਨੂੰ ਦਿਲ ‘ਚ ਰੱਖ ਕੇ ਮੈਂ ਕਸ਼ਮੀਰ ਲਈ ਸ਼ਾਂਤੀ, ਖੁਸ਼ਹਾਲੀ ਅਤੇ ਉੱਨਤੀ ਦੀ ਦੁਆ ਮੰਗੀ।