ਅਗਰਤਲਾ— ਕਰਨਾਟਕ ਤੋਂ ਬਾਅਦ ਤ੍ਰਿਪੁਰਾ ਪੁੱਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਰਾਹੁਲ 18 ਫਰਵਰੀ ਨੂੰ ਹੋਣ ਵਾਲੀਆਂ ਤ੍ਰਿਪੁਰਾ ਚੋਣਾਂ ਦੇ ਮੱਦੇਨਜ਼ਰ ਕੈਲਾਸ਼ਹਾਰ ‘ਚ ਰੈਲੀ ਕਰਨ ਪੁੱਜੇ ਸਨ। ਰਾਹੁਲ ਨੇ ਪੀ.ਐੱਮ. ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,”ਮੋਦੀ ਜੀ ਆਉਂਦੇ ਹਨ, 2-3 ਵਾਅਦੇ ਕਰ ਜਾਂਦੇ ਹਨ, ਚੋਣਾਂ ਤੋਂ ਬਾਅਦ ਭੁੱਲ ਜਾਂਦੇ ਹਨ। ਜਿੱਥੇ ਵੀ ਜਾਂਦੇ ਹਨ, ਕੁਝ ਨਾ ਕੁਝ ਗਲਤ ਵਾਅਦੇ ਕਰ ਕੇ ਚੱਲੇ ਜਾਂਦੇ ਹਨ।”
ਜ਼ਿਕਰਯੋਗ ਹੈ ਕਿ ਇਸ ਵਾਰ ਸੀ.ਪੀ.ਐੱਮ. ਅਤੇ ਕਾਂਗਰਸ ਨੂੰ ਭਾਜਪਾ ਵੀ ਸਖਤ ਟੱਕਰ ਦੇਣ ਦੀ ਤਿਆਰੀ ‘ਚ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਕੀਤੀ ਅਤੇ ਲੈਫਟ ਦੇ ਨਾਲ-ਨਾਲ ਕਾਂਗਰਸ ‘ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ। ਪੀ.ਐੱਮ. ਮੋਦੀ ਨੇ ਕਿਹਾ,”ਕਾਂਗਰਸ ਕੇਂਦਰ ‘ਚ ਲੈਫਟ ਨਾਲ ਰਹਿੰਦੀ ਹੈ ਅਤੇ ਇੱਥੇ ਦਿਖਾਵੇ ਲਈ ਚੋਣਾਂ ਲੜ ਰਹੀ ਹੈ। ਇਨ੍ਹਾਂ ਨੂੰ ਤਾਂ ਚੋਣਾਂ ਹੀ ਨਹੀਂ ਲੜਨੀਆਂ ਚਾਹੀਦੀਆਂ। ਇਹ ਲੋਕ ਸਿਰਫ ਵੋਟ ਕੱਟਣ ਲਈ ਚੋਣਾਂ ਲੜ ਰਹੇ ਹਨ।”