ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀਆਂ ਚੰਡੀਗੜ੍ਹ ਵਿਖੇ ਸਥਿਤ ਕੰਪਨੀਆਂ ਉਤੇ ਅੱਜ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰੇ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਟੈਕਸ ਵਿਭਾਗ ਦੀ ਇੱਕ ਟੀਮ ਸਵੇਰੇ ਵੱਲੋਂ ‘ਰਾਣਾ ਗਰੁੱਪ ਆਫ ਕੰਪਨੀਜ਼’, ਜੋ ਕਿ ਸੈਕਟਰ-8 ਵਿਖੇ ਸਥਿਤ ਹੈ, ਵਿਖੇ ਛਾਪਾ ਮਾਰਿਆ| ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰਨਾਂ ਕੰਪਨੀਆਂ ਉਤੇ ਵੀ ਛਾਪੇ ਮਾਰੇ ਗਏ ਹਨ|
ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਦੀ ਟੀਮ ਨੇ ਛਾਪੇਮਾਰੀ ਤੋਂ ਪਹਿਲਾਂ ਕੰਪਨੀ ਦੇ ਮੁਲਾਜ਼ਮਾਂ ਨੂੰ ਬਾਹਰ ਹੀ ਰੋਕ ਦਿੱਤਾ ਅਤੇ ਮੀਡੀਆ ਦੇ ਵੀ ਅੰਦਰ ਜਾਣ ਉਤੇ ਪਾਬੰਦੀ ਲਾ ਦਿੱਤੀ ਗਈ|
ਪਿਛਲੇ ਮਹੀਨੇ ਦਿੱਤਾ ਸੀ ਰਾਣਾ ਗੁਰਜੀਤ ਸਿੰਘ ਨੇ ਅਸਤੀਫਾ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਬਿਜਲੀ ਅਤੇ ਸਿੰਚਾਈ ਵਿਭਾਗ ਵੱਲੋਂ ਆਪਣਾ ਅਸਤੀਫਾ ਪਿਛਲੇ ਮਹੀਨੇ ਦੇ ਦਿੱਤਾ ਸੀ| ਰੇਤ ਖੱਡਾਂ ਦੇ ਮਾਮਲੇ ਵਿਚ ਫਸੇ ਰਾਣਾ ਗੁਰਜੀਤ ਸਿੰਘ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ|