ਕਾਨਪੁਰ— ਪੰਜਾਬ ਨੈਸ਼ਨਲ ਬੈਂਕ ਦੇ 11,300 ਕਰੋੜ ਦੇ ਘੋਟਾਲੇ ਤੋਂ ਬਾਅਦ ਕਾਨਪੁਰ ‘ਚ ਲਗਭਗ 500 ਕਰੋੜ ਦਾ ਇਕ ਹੋਰ ਵੱਡਾ ਬੈਂਕਿੰਗ ਘੋਟਾਲਾ ਸਾਹਮਣੇ ਆਇਆ ਹੈ। ਕਾਨਪੁਰ ‘ਚ ਹੋਏ ਇਸ ਘੋਟਾਲੇ ਦਾ ਦੋਸ਼ੀ ਵਿਕਰਮ ਕੋਠਾਰੀ ਪੈੱਨ ਬਣਾਉਣ ਵਾਲੀ ਕੰਪਨੀ ਰੋਟੋਮੈਕ ਦਾ ਮਾਲਕ ਹੈ। ਘੋਟਾਲੇ ਦਾ ਖੁਲ੍ਹਾਸਾ ਹੁੰਦੇ ਹੀ ਉਹ ਵਿਦੇਸ਼ ਭੱਜ ਗਿਆ ਹੈ। ਵਿਕਰਮ ‘ਤੇ ਦੋਸ਼ ਹੈ ਕਿ ਉਸ ਨੇ 5 ਸਰਕਾਰੀ ਬੈਂਕਾਂ ਤੋਂ 500 ਕਰੋੜ ਤੋਂ ਵੱਧ ਦਾ ਲੋਨ ਲਿਆ ਸੀ ਅਤੇ ਸਾਲ ਪੂਰਾ ਹੋ ਜਾਣ ਤੋਂ ਬਾਅਦ ਵੀ ਉਸ ਨੂੰ ਅਦਾ ਨਹੀਂ ਕਰ ਸਕਿਆ ਹੈ।
ਤੁਹਾਨੂੰ ਦੱਸ ਦਈਏ ਕਿ ਕਾਨਪੁਰ ਦੇ ਮਾਲਰੋਡ ਦੇ ਸਿਟੀ ਸੈਂਟਰ ‘ਚ ਰੋਟੋਮੈਕ ਦਾ ਦਫਤਰ ਹੈ ਜੋ ਕਿ ਬਹੁਤ ਦਿਨਾਂ ਤੋਂ ਬੰਦ ਹੈ। ਬੈਂਕਾਂ ‘ਤੇ ਵੀ ਦੋਸ਼ ਹੈ ਕਿ ਉਨ੍ਹਾਂ ਨੇ ਨਿਯਮਾਂ ਨੂੰ ਤੋੜ ਕੇ ਵਿਕਰਮ ਨੂੰ ਲੋਨ ਦਿੱਤਾ ਹੈ।
ਇਸ ਬਾਰੇ ‘ਚ ਯੂਨੀਅਨ ਬੈਂਕ ਦੇ ਮੈਨੇਜ਼ਰ ਪੀ. ਕੇ. ਅਵਸਥੀ ਦਾ ਕਹਿਣਾ ਹੈ ਕਿ ਰੋਟੋਮੈਕ ਕੰਪਨੀ ਦੇ ਮਾਲਕ ਵਿਕਰਮ ਕੋਠਾਰੀ ਨੇ ਬੈਂਕ ਤੋਂ 485 ਕਰੋੜ ਰੁਪਏ ਲੋਨ ਲਿਆ ਸੀ, ਜਿਸ ਨੂੰ ਵਾਪਸ ਨਹੀਂ ਕੀਤਾ ਗਿਆ ਹੈ। ਇਸ ਨੂੰ ਦੇਖਦੇ ਹੋਏ ਉਸ ‘ਤੇ ਐੱਨ. ਸੀ. ਐੱਨ. ਟੀ. ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਕਰਮ ਕੋਠਾਰੀ ਦੀ ਪ੍ਰਾਪਰਟੀ ਵੀ ਵੇਚੀ ਜਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਵਿਕਰਮ ਕੋਠਰੀ ਨੇ ਇਲਾਹਾਬਾਦ ਬੈਂਕ ਤੋਂ ਵੀ 352 ਕਰੋੜ ਦਾ ਕਰਜ਼ਾ ਲਿਆ ਹੋਇਆ ਹੈ। ਇਸ ਬਾਰੇ ‘ਚ ਇਲਾਹਾਬਾਦ ਬੈਂਕ ਦੇ ਮੈਨੇਜ਼ਰ ਰਾਜੇਸ਼ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਜੇਕਰ ਵਿਕਰਮ ਲੋਨ ਵਾਪਸ ਨਹੀਂ ਕਰਦਾ ਹੈ ਤਾਂ ਉਸ ਦੀ ਪ੍ਰਾਪਰਟੀ ਵੇਚ ਕੇ ਪੈਸੇ ਵਸੂਲ ਕੀਤੇ ਜਾਣਗੇ।