ਬਾਲੇਸ਼ਵਰ — ਭਾਰਤ ਨੇ ਅੱਜ ਉੜੀਸਾ ਤੱਟ ਦੇ ਅਬਦੁਲ ਕਲਾਮ ਟਾਪੂ ਤੋਂ ਪਰਮਾਣੂ ਹਥਿਆਰ ਲੈਣ ਜਾਣ ਦੀ ਸਮਰੱਥਾ ਵਾਲੇ ਘੱਟ ਦੂਰੀ ਤੱਕ ਹਮਲਾ ਕਰਨ ਵਾਲੇ ਅਗਨੀ-2 ਮਿਜ਼ਾਈਲ ਦਾ ਸਫਲ ਪਰੀਖਣ ਕੀਤਾ ਗਿਆ। ਇਹ ਮਿਜ਼ਾਈਲ 2000 ਕਿਲੋਮੀਟਰ ਤੱਕ ਮਾਰ ਕਰਨ ‘ਚ ਸਮਰੱਥ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਇਨਟੈਗਰੇਟਿਡ ਟੈਸਟ ਰੇਂਜ(ਆਈ.ਟੀ.ਆਰ) ਤੋਂ ਮੋਬਾਈਲ ਲਾਂਚਰ ਰਾਹੀਂ ਸਵੇਰੇ ਕਰੀਬ 8:38 ‘ਤੇ ਸਤਹ ਤੋਂ ਸਤਹ ਤੱਕ ਹਮਲਾ ਕਰਨ ਵਾਲੀ ਇਸ ਮਿਜ਼ਾਈਲ ਦਾ ਪਰੀਖਣ ਕੀਤਾ ਗਿਆ। ਲਾਂਚ ਕੰਪਲੈਕਸ-4 ਤੋਂ ਇਹ ਪਰੀਖਣ ਕੀਤਾ ਗਿਆ।
ਮਿਜ਼ਾਈਲ ਦਾ ਭਾਰ ਹੈ 17 ਟਨ
ਉਨ੍ਹਾਂ ਨੇ ਕਿਹਾ ਕਿ ਇੰਟਰਮੀਡੀਏਟ ਰੇਂਜ ਬੈਲੀਸਟਿਕ ਮਿਜ਼ਾਈਲ(ਆਈ.ਆਰ.ਬੀ.ਐੱਮ.) ਨੂੰ ਪਹਿਲਾਂ ਹੀ ਫੌਜ ਵਿਚ ਸ਼ਾਮਿਲ ਕੀਤਾ ਜਾ ਚੁੱਕਾ ਹੈ। ਅੱਜ ਦਾ ਪਰੀਖਣ ਫੌਜ ਦੀ ਸਟ੍ਰੇਟੇਜਿਕ ਫੋਰਸਿਜ਼ ਕਮਾਂਡ(ਐੱਸ.ਐੱਫ.ਸੀ.) ਨੇ ਕੀਤਾ। ਇਸ ਦੇ ਲਈ ਡੀ.ਆਰ.ਡੀ.ਓ. ਨੇ ਉਨ੍ਹਾਂ ਦੀ ਸਹਾਇਤਾ ਕੀਤੀ ਹੈ। 20 ਮੀਟਰ ਲੰਬੀ ਅਗਨੀ-2 ਬੈਲਿਸਟਿਕ ਮਿਜ਼ਾਇਲ ਦਾ ਭਾਰ 17 ਟਨ ਹੈ ਅਤੇ ਇਹ ਆਪਣੇ ਨਾਲ ਇਕ ਹਜ਼ਾਰ ਕਿਲੋ ਹਥਿਆਰ, 2000 ਕਿਲੋਮੀਟਰ ਦੀ ਦੂਰੀ ਤੱਕ ਲੈ ਜਾ ਸਕਦੀ ਹੈ।