ਗੁਰਦਾਸਪੁਰ : ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਵੱਲੋਂ ਅੱਜ ਮੁੜ ਕੋਈ ਰਾਹਤ ਨਾ ਮਿਲ ਸਕੀ| ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਉਤੇ ਅਦਾਲਤ ਨੇ ਸੁਣਵਾਈ 5 ਮਾਰਚ ਤੱਕ ਟਾਲ ਦਿੱਤੀ ਹੈ|
ਦੱਸਣਯੋਗ ਹੈ ਕਿ ਬਲਾਤਕਾਰ ਮਾਮਲੇ ਵਿਚ ਸੁੱਚਾ ਸਿੰਘ ਲੰਗਾਹ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਨੇ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਜ਼ਮਾਨਤ ਮੰਗੀ ਹੈ|