ਨਵੀਂ ਦਿੱਲੀ : ਆਪਣੀਆਂ ਮੰਗਾਂ ਮੰਨਵਾਉਣ ਲਈ ਦਿੱਲੀ ਜਾ ਰਹੇ 200 ਤੋਂ ਵੱਧ ਕਿਸਾਨਾਂ ਨੂੰ ਅੱਜ ਭਵਾਨੀਗੜ੍ਹ ਵਿਖੇ ਰੋਕ ਲਿਆ ਗਿਆ| ਇਹ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਵੱਲ ਜਾ ਰਹੇ ਸਨ ਕਿ ਰਸਤੇ ਵਿਚ ਪੁਲਿਸ ਨੇ ਇਨ੍ਹਾਂ ਨੂੰ ਭਵਾਨੀਗੜ੍ਹ ਵਿਖੇ ਹੀ ਰੋਕ ਲਿਆ|
ਇਸ ਦੌਰਾਨ ਕਿਸਾਨਾਂ ਨੇ ਉਥੇ ਹੀ ਅਨਾਜ ਮੰਡੀ ਵਿਚ ਆਪਣਾ ਧਰਨਾ ਲਗਾ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਵੀ ਕੀਤੀ|