ਚੰਡੀਗੜ੍ਹ : ਚੰਡੀਗੜ੍ਹ ਵਿਚ ਅੱਜ ਤੋਂ ਰੋਜ਼ ਫੈਸਟੀਵਲ ਦੀ ਸ਼ੁਰੂਆਤ ਹੋ ਗਈ ਹੈ| ਇਹ ਫੈਸਟੀਵਲ 25 ਫਰਵਰੀ ਤੱਕ ਚੱਲੇਗਾ| ਚੰਡੀਗੜ੍ਹ ਦੇ ਸੈਕਟਰ 16 ਸਥਿਤ ਇਸ ਰੋਜ਼ ਫੈਸਟੀਵਲ ਵਿਚ 14 ਹਜ਼ਾਰ ਗੁਲਾਬ ਦੇ ਫੁੱਲਾਂ ਦੇ ਬੂਟੇ ਲਾਏ ਗਏ ਹਨ, ਜੋ ਕਿ 800 ਤੋਂ ਵਧੇਰੇ ਕਿਸਮਾਂ ਦੇ ਹਨ| ਪਹਿਲੇ ਦਿਨ ਇਸ ਫੈਸਟੀਵਲ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ| ਖਾਸ ਕਰਕੇ ਨੌਜਵਾਨ ਵਰਗੇ ਦੇ ਲੋਕਾਂ ਨੇ ਇਸ ਰੋਜ਼ ਫੈਸਟੀਵਲ ਦਾ ਖੂਬ ਆਨੰਦ ਮਾਣਿਆ| ਇਸ ਦੌਰਾਨ ਭਲਕੇ ਸ਼ਨੀਵਾਰ ਅਤੇ ਪਰਸੋਂ ਐਤਵਾਰ ਦੀ ਛੁੱਟੀ ਹੋਣ ਕਾਰਨ ਇੱਥੇ ਲੋਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ|