ਖੇਤੀ ਵਿਭਾਗ ਨੇ ਕਿਸਾਨਾਂ ਨੂੰ ਵੇਖਾ-ਵੇਖੀ ਸਪਰੇਆਂ ਕਰਨ ਤੋਂ ਵਰਜਿਆ
ਮਾਨਸਾ- ਮਾਲਵਾ ਪੱਟੀ ਵਿਚ ਦਿਨ ਵੇਲੇ ਅਚਾਨਕ ਹੀ ਮੌਸਮ ਵਿਚ ਗਰਮੀ ਆ ਜਾਣ ਕਾਰਨ ਹਾੜੀ ਦੀ ਮੁੱਖ ਫਸਲ ਕਣਕ ਉਤੇ ਤੇਲੇ ਨੇ ਹਮਲਾ ਕਰ ਦਿੱਤਾ ਹੈ| ਘਬਰਾਏ ਹੋਏ ਕਿਸਾਨਾਂ ਨੇ ਕਣਕ ਦੀ ਫਸਲ ਉਤੇ ਸਪਰੇਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ| ਦੂਜੇ ਪਾਸੇ ਪੱਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀ ਵਿਭਾਗ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੱ ਵੇਖੋ^ਵੇਖੀ ਸਪਰੇਆਂ ਕਰਨ ਤੋਂ ਵਰਜਿਆ ਹੈ|
ਖੇਤਾਂ ਵਿਚ ਕਣਕ ਦੀ ਫਸਲ ਉਤੇ ਤੇਲੇ ਦੇ ਹਮਲੇ ਬਾਰੇ ਜਿਉਂ ਹੀ ਇਹ !ਬਰਾਂ ਮਹਿਕਮੇ ਦੇ ਧਿਆਨ ਵਿਚ ਆਈਆਂ ਤਾਂ ਤੁਰੰਤ ਹੀ ਜ਼ਿਲੇ ਦੇ ਖੇਤੀ ਵਿਭਾਗ ਨੇ ਇਸ ਬਾਰੇ ਬਾਕਇਦਾ ਰੂਪ ਵਿਚ ਇੱਕ ਸਰਵੇਖਣ ਕਰਵਾਇਆ, ਜਿਸ ਤੋਂ ਪਤਾ ਲੱਗਿਆ ਹੈ ਕਿ ਤੇਲੇ ਦਾ ਹਮਲਾ ਤਾਂ ਕਣਕ ਉਤੇ ਹੋਇਆ ਹੈ, ਪਰ ਇਸ ਤੋਂ ਕਿਸਾਨਾਂ ਨੂੱ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਅਤੇ ਨਾ ਹੀ ਅਜੇ ਇਸ ਰੋਕਣ ਲਈ ਸਪਰੇਆਂ ਵਾਲੀ ਸਥਿਤੀ ਸਾਹਮਣੇ ਆਈ ਹੈ|
ਮਾਨਸਾ ਦੇ ਜ਼ਿਲਾ ਮੁੱਖ ਖੇਤੀਬਾੜੀ ਅਫਸਰ ਡਾ. ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਖੇਤਾਂ ਦੇ ਸਰਵੇਖਣ ਤੋਂ ਪਤਾ ਲੱਗਿਆ ਕਿ ਬਹੁਤੇ ਕਿਸਾਨ ਦੋ^ਤਿੰਨ ਦਿਨਾਂ ਤੋਂ ਵੇਖਾ^ਵੇਖੀ ਹੀ ਸਪਰੇਆਂ ਕਰੀ ਤੁਰੇ ਜਾ ਰਹੇ ਹਨ| ਉਨ੍ਹਾਂ ਦੱਸਿਆ ਕਿ ਖੇਤਾਂ ਦਾ ਨਿਰੀਖਣ ਕਰਨ ਉਤੇ ਇਹ ਵੀ ਪਤਾ ਲੱਗਿਆ ਹੈ ਕਿ ਕਣਕ ਦੀ ਫਸਲ ਉਪਰ, ਜਿਥੇ ਤੇਲੇ ਦਾ ਹਮਲਾ ਹੈ, ਉਥੇ ਹੀ ਲੇਡੀ ਵਰਡ ਬੀਟਲ ਦੇ ਕਾਲੇ ਰੱਗ ਦੇ ਬੱਚੇ ਮਿਲ ਰਹੇ ਹਨ, ਜਿੱਨ੍ਹਾਂ ਦੀ ਖੁਰਾਕ ਹੀ ਤੇਲਾ ਹੈ| ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਨੂੱ ਆਪਣੇ ਖੇਤਾਂ ਦਾ ਨਿਰੀਖਣ ਕਰਨ ਤੋਂ ਪਿੱਛੋਂ ਹੀ ਸਪਰੇਆਂ ਕਰਨੀਆਂ ਚਾਹੀਦੀਆਂ ਹਨ|
ਵੈਸੇ ਖੇਤੀ ਵਿਗਿਆਨੀਆਂ ਨੇ ਮੱਨਿਆ ਕਿ ਤੇਲੇ ਦਾ ਹਮਲਾ ਕਣਕ ਉਤੇ ਹੋ ਜਾਣ ਨਾਲ |ਸਲ ਦੇ ਪੱਤੇ ਪੀਲੇ ਪੈ ਜਾਂਦੇ ਹਨ, ਜੋ ਅਜੇ ਤੱਕ ਮੁੱਖ ਰੂਪ ‘ਚ ਕਿਧਰੇ ਵੀ ਵਿਖਾਈ ਨਹੀਂ ਦਿੱਤੇ ਹਨ| ਉਨ੍ਹਾਂ ਦੱਸਿਆ ਕਿ ਫੀਲਡ ਤੋਂ ਮਿਲੀਆਂ ਰਿਪੋਰਟਾਂ ਤੋਂ ਇੱਕਾ^ਦੁੱਕਾ ਖੇਤਾਂ ਵਿਚ ਤੇਲੇ ਦੇ ਹਮਲੇ ਹੋਣ ਦੀ ਜਾਣਕਾਰੀ ਮਿਲੀ ਹੈ, ਪਰ ਇਹ ਫਿਲਹਾਲ ਜ਼ਿਆਦਾ ਖਤਰਨਾਕ ਨਹੀਂ ਹੈ| ਉਨ੍ਹਾਂ ਦੱਸਿਆ ਕਿ ਇਸ ਸੰਬੱਧੀ ਵਿਭਾਗ ਵਲੋਂ ਸਾਰੇ ਬਲਾਕ ਅਫਸਰਾਂ ਦੀ ਮੀਟਿੰਗ ਬੁਲਾਕੇ ਉਨ੍ਹਾਂ ਤੋਂ ਤੇਲੇ ਦੀ ਤਾਜ਼ਾ ਸਥਿਤੀ ਸੰਬੱਧੀ ਪੁੱਛਿਆ|
ਖੇਤੀ ਅਧਿਕਾਰੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਵਿਚ ਜਾਕੇ, ਖੇਤ ਨੂੰ ਚਾਰ ਹਿੱਸਿਆਂ ਵਿਚ ਵੱਡਕੇ ਉਨ੍ਹਾਂ ਵਿਚੋਂ 10-10 ਸਿੱਟਿਆ ਨੂੱ ਚੁਣਕੇ ਉਨ੍ਹਾਂ ਦਾ ਸਰਵੇਖਣ ਕੀਤਾ ਜਾਵੇ ਅਤੇ ਜੇਕਰ 5 ਤੇਲੇ ਪ੍ਰਤੀ ਸਿੱਟਾ (ਬੱਲੀ) ਵਿਖਾਈ ਦੇਣ ਤਾਂ ਹੀ ਸਪਰੇਆਂ ਕਰਨ, ਵੈਸੇ ਕੋਈ ਜ਼ਰੂਰਤ ਨਹੀਂ ਹੈ|