ਚੰਡੀਗੜ : ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ), ਪੰਜਾਬ ਨੇ ਰਜਿਸਟ੍ਰੇਸ਼ਨ ਫੀਸ ਦੀ ਅਦਾਇਗੀ ਦੇ ਮੰਤਵ ਨਾਲ ਇੱਕ ਸਰਕੂਲਰ ਜਾਰੀ ਕੀਤਾ ਹੈ ਤਾਂ ਜੋ ਪ੍ਰਮੋਟਰਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦਾ ਕਿਹੜਾ ਪ੍ਰੋਜੈਕਟਾਂ ਕਿਸ ਸ੍ਰੇਣੀ ਵਿਚ ਆਉਂਦਾ ਹੈ ਅਤੇ ਉਸ ਦੀ ਫੀਸ ਕਿੰਨੀ ਅਦਾ ਕਰਨੀ ਹੈ। ਸਰਕੂਲਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਵਿਲਾ (ਬੰਗਲਾ) ਦੀ ਉਸਾਰੀ ਜਾਂ ਨਿੱਜੀ ਪਲਾਟਾਂ ‘ਤੇ ਇੰਡੀਪਡੈਂਟ ਮੰਜ਼ਲਾਂ ਦੀ ਉਸਾਰੀ ਲਈ ਕਿੰਨੀ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਹੈ।
ਰੇਰਾ ਐਕਟ ਦੇ ਸੈਕਸ਼ਨ 2 ਵਿਚ ‘ਅਪਾਰਟਮੈਂਟ’ ਦੀ ਪਰਿਭਾਸ਼ਾ ਦਾ ਹਵਾਲੇ ਦਿੰਦੇ ਹੋਏ ਸਰਕੂਲਰ ਵਿਚ ਸਪੱਸ਼ਟ ਕੀਤਾ ਹੈ ਕਿ “ਅਪਾਰਟਮੈਂਟ ਨੂੰ ਭਾਵੇਂ ਬਲਾਕ ਕਿਹਾ ਜਾਵੇ ਜਾਂ ਚੈਂਬਰ, ਨਿਵਾਸ ਸਥਾਨ, ਫਲੈਟ, ਦਫਤਰ, ਸ਼ੋਅਰੂਮ, ਦੁਕਾਨ, ਗੁਦਾਮ, ਸੁਇਟ, ਰਿਹਾਇਸ਼ ਦੀ ਇਕਾਈ ਜਾਂ ਕਿਸੇ ਵੀ ਹੋਰ ਨਾਮ ਨਾਲ ਸੱਦਿਆ ਜਾਵੇ, ਮਤਲਬ ਇੱਕ ਵੱਖਰੀ ਅਚੱਲ ਜਾਇਦਾਦ ਜਿਸ ਵਿੱਚ ਕਿਸੇ ਇਮਾਰਤ ਜਾਂ ਪਲਾਟ ਦੀ ਇੱਕ ਜਾਂ ÎਿÂੱਕ ਤੋਂ ਵੱਧ ਮੰਜ਼ਲਾਂ ਜਾਂ ਕੋਈ ਭਾਗ ਜੋ ਰਿਹਾਇਸ਼ ਜਾਂ ਵਪਾਰਕ ਮੰਤਵ ਲਈ ਜਾਂ ਵਪਾਰ ਦੇ ਇਰਾਦੇ ਨਾਲ ਵਰਤਿਆ ਜਾਂਦਾ ਹੋਵੇ ਜਿਵੇਂ ਰਿਹਾਇਸ਼, ਦੁਕਾਨ, ਦਫ਼ਤਰ, ਸ਼ੋਅਰੂਮ ਜਾਂ ਗੁਦਾਮ ਜਾਂ ਕਿਸੇ ਵਪਾਰ, ਕਿੱਤੇ ਜਾਂ ਪੇਸ਼ੇ ਨਾਲ ਸਬੰਧਤ ਜਾਂ ਵਪਾਰ ਦਾ ਕੋਈ ਹੋਰ ਰੂਪ ਜੋ ਦਰਸਾਏ ਗਏ ਮੰਤਵ ਨੂੰ ਸਿੱਧ ਕਰਨ ਵਿਚ ਸਹਾਈ ਹੋਣ, ਨੂੰ ਅਪਾਰਟਮੈਂਟ ਸਮਝਿਆ ਜਾਵੇਗਾ।“
ਇਹ ਵੀ ਅੱਗੇ ਸਪੱਸ਼ਟ ਕੀਤਾ ਗਿਆ ਹੈ ਕਿ ਉਪਰੋਕਤ ਪਰਿਭਾਸ਼ਾ ਦੇ ਹਵਾਲੇ ਨਾਲ ਵਿਲਾ (ਬੰਗਲਾ) ਜਾਂ ਨਿੱਜੀ ਪਲਾਟਾਂ ਉੱਤੇ ਇੰਡੀਪÎੈਂਡੈਂਟ ਮੰਜ਼ਲਾਂ ਦੀ ਉਸਾਰੀ ਸਪੱਸ਼ਟ ਤੌਰ ਤੇ “ਅਪਾਰਟਮੈਂਟ” ਦੀ ਪਰਿਭਾਸ਼ਾ ਹੇਠ ਆਉਂਦੇ ਹਨ ਕਿਉਂ ਕਿ ਇਹ ਜ਼ਮੀਨ ‘ਤੇ ਉਸਰੀਆਂ ਖ਼ੁਦ-ਮੁਖ਼ਤਾਰ ਰਿਹਾਇਸ਼ੀ ਇਕਾਈਆਂ ਹਨ। ਇਸ ਕਰਕੇ ਇਹ ਸਾਰੇ ਪ੍ਰੋਜੈਕਟ ਜੋ ਕਿ ਨਿਯਮ ਦੇ ਸ਼ਡਿÀਲ 1 ਦੇ ਮੁਤਾਬਕ “ਗਰੁੱਪ ਹਾਊਸਿੰਗ” ਸ਼੍ਰੇਣੀ ਵਿਚ ਆਉਂਦੇ ਹਨ, ਨੂੰ ਰਜਿਟ੍ਰੇਸ਼ਨ ਫੀਸ ਗਰੁੱਪ ਹਾਊਸਿੰਗ ਵਾਲੀ ਹੀ ਦੇਣੀ ਹੋਵੇਗੀ।
ਕਾਬਿਲੇਗੌਰ ਹੈ ਕਿ ਰੇਰਾ ਦੇ ਧਿਆਨ ਵਿਚ ਆਇਆ ਹੈ ਕਿ ਪ੍ਰਮੋਟਰਾਂ ਨੂੰ ਹੁਣ ਤੱਕ ਇਹ ਸਾਫ਼ ਤੌਰ ‘ਤੇ ਪਤਾ ਨਹੀਂ ਸੀ ਕਿ ਵਿਲਾ (ਬੰਗਲਾ) ਦੀ ਉਸਾਰੀ ਜਾਂ ਨਿੱਜੀ ਪਲਾਟਾਂ ‘ਤੇ ਇੰਡੀਪÎੈਂਡੈਂਟ ਮੰਜ਼ਲਾਂ ਦੀ ਉਸਾਰੀ ਦੀ ਰਜਿਸਟ੍ਰੇਸ਼ਨ ਫੀਸ ਦੀ ਅਦਾਇਗੀ ਕਿਸ ਸ੍ਰੇਣੀ ਵਿਚ ਆਉਂਦੀ ਹੈ ਕਿਉਂ ਜੋ ਇਹੋ ਜਿਹੀਆਂ ਉਸਾਰੀਆਂ ਪੰਜਾਬ ਸਟੇਟ ਰੀਅਲ ਅਸਟੇਟ (ਰੈਗੁਲੇਸ਼ਨ ਤੇ ਡਿਵੈਲਪਮੈਂਟ ) ਨਿਯਮ 2017 ਦੇ ਸ਼ਡਿਊਲ 1 ਵਿਚ ਦਰਸਾਈਆਂ ਸ੍ਰੇਣੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਸਨ। ਸ਼ਡਿਊਲ 1 ਵਿਚ ਦਰਜ ਯੋਗ ਸ੍ਰੇਣੀਆਂ ਵਿਚ ਸਿਰਫ “ਗਰੁੱਪ ਹਾਊਸਿੰਗ” ਅਤੇ “ਰੈਜ਼ਿਡੈਂਸ਼ਲ ਪਲਾਟ” ਸ਼ਾਮਲ ਸਨ।