ਚੰਡੀਗੜ੍ਹ : ਲੁਧਿਆਣਾ ਨਗਰ ਨਿਗਮ ਚੋਣਾਂ ਲਈ ਅੱਜ ਵਾਰਡ 44 ਦੇ 2 ਬੂਥਾਂ ਉਤੇ ਸ਼ਾਂਤੀਪੂਰਨ ਢੰਗ ਨਾਲ ਮਤਦਾਨ ਹੋਇਆ| ਦੱਸਣਯੋਗ ਹੈ ਕਿ 24 ਫਰਵਰੀ ਨੂੰ ਲੁਧਿਆਣਾ ਵਿਚ ਨਗਰ ਨਿਗਮ ਚੋਣਾਂ ਹੋਈਆਂ ਸਨ, ਜਿਸ ਤੋਂ ਬਾਅਦ ਅੱਜ ਵਾਰਡ 44 ਦੇ ਬੂਥ ਨੰਬਰ 3 ਅਤੇ ਬੂਥ ਨੰਬਰ 2 ਉਤੇ ਮੁੜ ਤੋਂ ਮਤਦਾਨ ਕਰਵਾਇਆ ਗਿਆ ਸੀ| ਇਨਾਂ ਦੋਨਾਂ ਬੂਥਾਂ ਉਤੇ 68.41 ਫੀਸਦੀ ਮਤਦਾਨ ਹੋਇਆ।
ਇਸ ਦੌਰਾਨ ਬੂਥ ਨੰਬਰ 2 ਉਤੇ 72 ਫੀਸਦੀ ਅਤੇ ਬੂਥ ਨੰਬਰ 3 ਉਤੇ ਲਗਪਗ 65 ਫੀਸਦੀ ਮਤਦਾਨ ਹੋਇਆ| ਇਨ੍ਹਾਂ ਵੋਟਾਂ ਦਾ ਨਤੀਜਾ 27 ਫਰਵਰੀ ਨੂੰ ਐਲਾਨਿਆ ਜਾਵੇਗਾ|