ਜੰਮੂ— ਪਾਕਿਸਤਾਨ ਨੇ ਬੁੱਧਵਾਰ ਨੂੰ ਫਿਰ ਤੋਂ ਐੱਲ.ਓ.ਸੀ. ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਜਾ ਰਹੀ ਹੈ। ਭਾਰਤੀ ਫੌਜ ਵੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੀ ਹੈ। ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਮਾਲ ਨੁਕਸਾਨ ਦੀ ਖ਼ਬਰ ਨਹੀਂ ਹੈ।
ਰਾਜੌਰੀ ਦੇ ਡੀ.ਸੀ. ਸ਼ਾਹਿਦ ਇਕਬਾਲ ਨੇ ਇਸ ਮੌਕੇ ‘ਚ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪਾਕਿਸਤਾਨ ਨੇ ਰਾਜੋਰੀ ਅਤੇ ਸੁੰਦਰਬਨੀ ‘ਚ ਗੋਲੀਬਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਹਿਲਾਂ ਵੀ ਕਈ ਭਾਰਤੀ ਪੋਸਟਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਿਸ ‘ਚ ਭਾਰਤੀ ਬੀ.ਐੈੱਸ.ਐੈੱਫ. ਦੇ 2 ਜਵਾਨ ਜ਼ਖਮੀ ਹੋ ਗਏ ਸਨ। ਉਹ ਰਾਜੋਰੀ ਜ਼ਿਲੇ ਅਤੇ ਬਾਲਾਕੋਟ ਸੈਕਟਰ ਦੇ 4 ਜੋਨ ‘ਚ ਲੱਗਭਗ 72 ਸਕੂਲਾਂ ‘ਚ ਅੱਜ ਛੁੱਟੀ ਕਰ ਦਿੱਤੀ ਗਈ ਹੈ।