ਨਵੀਂ ਦਿੱਲੀ- ਪੂਰਬ-ਉ¤ਤਰ ਦੇ 3 ਰਾਜਾਂ ਤੋਂ ਮਿਲੇ ਉਤਸ਼ਾਹਜਨਕ ਚੋਣ ਨਤੀਜਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਦਾ ਸ਼ੁਕਰੀਆ ਅਦਾ ਕੀਤਾ ਹੈ। ਸ਼ਨੀਵਾਰ ਦੁਪਹਿਰ ਕਰੀਬ 4 ਵਜੇ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਮੇਘਾਲਿਆ, ਨਗਾਲੈਂਡ ਅਤੇ ਤ੍ਰਿਪੁਰਾ ਦੀ ਜਨਤਾ ਨੂੰ ਭਾਜਪਾ ਦੇ ਗੁਡ ਗਵਰਨੈਂਸ ਏਜੰਡੇ ਅਤੇ ‘ਐਕਟ ਈਸਟ ਪਾਲਿਸੀ’ ਦਾ ਸਮਰਥਨ ਕਰਨ ਲਈ ਧੰਨਵਾਦ ਦਿੰਦਾ ਹਾਂ। ਪੀ.ਐਮ. ਨੇ ਅੱਗੇ ਕਿਹਾ ਕਿ ਇਹ ਇਕ ਆਮ ਚੋਣਾਵੀ ਜਿੱਤ ਹੈ। ਜ਼ੀਰੋ ਤੋਂ ਸ਼ਿਖਰ ਦੀ ਇਸ ਯਾਤਰਾ ਨੂੰ ਸਾਡੇ ਸੰਗਠਨ ਦੀ ਤਾਕਤ ਅਤੇ ਠੋਸ ਵਿਕਾਸ ਦੇ ਏਜੰਡੇ ਨੇ ਸੰਭਵ ਬਣਾਇਆ। ਉਨ੍ਹਾਂ ਨੇ ਕਿਹਾ ਕਿ ਅਸੀਂ ਜਨਤਾ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ। ਪ੍ਰਧਾਨ ਮੰਤਰੀ ਨੇ ਤ੍ਰਿਪੁਰਾ ਦੇ ਨਤੀਜੇ ਨੂੰ ਇਤਿਹਾਸਕ ਜਿੱਤ ਦੱਸਦੇ ਹੋਏ ਕਿਹਾ ਕਿ ਇਹ ਬੇਰਹਿਮ ਤਾਕਤਾਂ ਅਤੇ ਡਰ ਦੀ ਰਾਜਨੀਤੀ ’ਤੇ ਲੋਕਤੰਤਰ ਦੀ ਜਿੱਤ ਹੈ। ਅੱਜ ਡਰ ’ਤੇ ਸ਼ਾਂਤੀ ਅਤੇ ਅਹਿੰਸਾ ਹਾਵੀ ਹੋਈ ਹੈ। ਅਸੀਂ ਤ੍ਰਿਪੁਰਾ ਨੂੰ ਗੁਡ ਗਵਰਨੈਂਸ ਦੇਵਾਂਗੇ। ਇਕ ਹੋਰ ਟਵੀਟ ’ਚ ਉਨ੍ਹਾਂ ਨੇ ਮੇਘਾਲਿਆ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜ ਦੀ ਉਨਤੀ ਸਾਡੀ ਪਹਿਲ ਹੈ। ਉਨ੍ਹਾਂ ਨੇ ਕਿਹਾ,‘‘ਮੈਂ ਰਾਜ ’ਚ ਜਨਤਾ ਦੀ ਲਗਾਤਾਰ ਸੇਵਾ ਕਰਨ ਲਈ ਭਾਜਪਾ ਵਰਕਰਾਂ ਦੀ ਸ਼ਲਾਘਾ ਕਰਦਾ ਹਾਂ।’’
ਇਕ ਹੋਰ ਟਵੀਟ ’ਚ ਪੀ.ਐਮ. ਨੇ ਨਗਾਲੈਂਡ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ,‘‘ਸ਼ੁਕਰੀਆ ਨਗਾਲੈਂਡ, ਭਾਜਪਾ ਅਤੇ ਸਾਡੇ ਸਹਿਯੋਗੀ ਦਾ ਸਮਰਥਨ ਕਰਨ ਲਈ। ਮੈਂ ਨਗਾਲੈਂਡ ਦੇ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਰਾਜ ਦੇ ਉਨਤੀ ਅਤੇ ਖੁਸ਼ਹਾਲੀ ਲਈ ਕੰਮ ਕਰਨਾ ਜਾਰੀ ਰੱਖਾਂਗੇ। ਮੈਂ ਸਥਾਨਕ ਭਾਜਪਾ ਯੂਨਿਟ ਦੀ ਉਨ੍ਹਾਂ ਦੀ ਅਥੱਕ ਮਿਹਨਤ ਲਈ ਪ੍ਰਸ਼ੰਸਾ ਕਰਦਾ ਹਾਂ।’’ ਪੀ.ਐਮ. ਨੇ ਅੱਗੇ ਕਿਹਾ ਕਿ ਹਰ ਇਕ ਚੋਣ ਤੋਂ ਬਾਅਦ ਭਾਰਤ ਦੀ ਜਨਤਾ ਨੇ ਐਨ.ਡੀ.ਏ. ਦੇ ਸਕਾਰਾਤਮਕ ਅਤੇ ਵਿਕਾਸ ਦੇ ਏਜੰਡੇ ’ਚ ਆਪਣਾ ਭਰੋਸਾ ਵਧਾਇਆ ਹੈ। ਲੋਕਾਂ ਕੋਲ ਨਕਾਰਾਤਮਕ ਅਤੇ ਵਿਘਨਕਾਰੀ ਰਾਜਨੀਤੀ ਲਈ ਨਾ ਤਾਂ ਸਮਾਂ ਹੈ ਅਤੇ ਨਾ ਹੀ ਸਨਮਾਨ।