ਦਾਦੂਵਾਲ ਨੇ ਮੌੜ ਬੰਬ ਕਾਂਡ ਵਾਂਗ ਇਸ ਘਪਲੇ ਨੂੰ ਦਬਾਉਣ ਦੇ ਲਾਏ ਦੋਸ਼
ਮਾਨਸਾ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਸਮੇਤ ਬਠਿµਡਾ, ਸµਗਰੂਰ, ਬਰਨਾਲਾ ਵਿਚ ਹੋਏ ਕਰੋੜਾਂ ਰੁਪਏ ਦੇ ਪੱਕੇ ਖਾਲਾਂ ਲਈ ਦਿੱਤੀ 900 ਕਰੋੜ ਤੋਂ ਵੱਧ ਦੀਆਂ ਗ੍ਰਾਂਟਾਂ ਵਿਚ ਘਪਲੇ ਦੇ ਦੋਸ਼ਾਂ ਨੂੰ ਲੈਕੇ ਇਥੇ ਅਨਾਜ ਮੰਡੀ ਵਿਖੇ ਗੁਰਸੇਵਕ ਸਿੰਘ ਜਵਾਹਰਕੇ ਦੀ ਅਗਵਾਈ ਵਿਚ ਕਿਸਾਨ ਸੰਮੇਲਨ ਕੀਤਾ ਗਿਆ। ਇਸ ਨੂੰ ਸੰਬੋਧਨ ਕਰਦਿਆਂ ਇµਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿµਘ ਬਹਿਰੂ ਨੇ ਕਿਹਾ ਕਿ ਨਹਿਰੀ ਪਾਣੀ ਲਈ ਬਣੇ ਇਨ੍ਹਾਂ ਪੱਕੇ ਖਾਲਾਂ ਵਿਚ ਵਰਤੇ ਮਾੜੇ ਮਟੀਰੀਅਲ ਸੰਬੰਧੀ ਭਾਵੇਂ ਚੌਕਸੀ ਵਿਭਾਗ ਨੇ ਜਾਂਚ ਆਰੰਭੀ ਹੋਈ ਹੈ, ਪਰ ਜਾਂਚ ਦੀ ਸੁਸਤ ਰਫਤਾਰ ਅਤੇ ਇਸ ਮਸਲੇ ਵਿਚ ਫੜੇ ਵਿਜੀਲੈਂਸ ਵੱਲੋਂ ਉਚ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਤਰੱਕੀਆਂ ਦੇਣ ਦਾ ਮਾਮਲਾ ਦਾਲ ਵਿਚ ਕਾਲਾ ਹੋਣ ਦਾ ਸ਼ੱਕ ਜਾਹਿਰ ਕਰਦਾ ਹੈ।
ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਚੌਕਸੀ ਵਿਭਾਗ ਉਚ ਅਧਿਕਾਰੀਆਂ ਨੂੰ ਬਚਾਉਣ ਦੀ ਬਿਜਾਏ ਉਨ੍ਹਾਂ ਦਾ ਅਦਾਲਤ ਵਿਚ ਚਲਾਨ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਇਸ ਘਪਲੇ ਨੇ ਕਿਸਾਨਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਪਰ ਸਰਕਾਰਾਂ ਇਸ ’ਤੇ ਚੁੱਪ ਕਰਕੇ ਬੈਠੀਆਂ ਹੋਈਆਂ ਹਨ। ਸ੍ਰੀ ਬਹਿਰੂ ਨੇ ਮµਗ ਕੀਤੀ ਕਿ ਮੰਨੇ^ਪ੍ਰਵੰਨੇ ਆਰਥਿਕ ਵਿਿਗਆਨੀ ਐਮHਐਸH ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਵਿਚ ਪਹਿਲਾਂ ਮਨਮੋਹਨ ਸਿੰਘ ਦੀ ਹਕੂਮਤ ਚੁੱਪ ਕਰਕੇ ਬੈਠੀ ਰਹੀ ਅਤੇ ਹੁਣ ਨਰਿੰਦਰ ਮੋਦੀ ਵੱਲੋਂ ਵਾਅਦਿਆਂ ਦੇ ਬਾਵਜੂਦ ਇਸ ਨੂੰ ਲਾਗੂ ਕਰਨ ਤੋਂ ਘੇਸਲ ਮਾਰੀ ਜਾ ਰਹੀ ਹੈ। ਉਨ੍ਹਾਂ ਮੰਚ ਤੋਂ ਐਲਾਨ ਕੀਤਾ ਕਿ ਚੌਕਸੀ ਵਿਭਾਗ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਜੇਕਰ ਦੋ ਮਹੀਨਿਆਂ ਦੇ ਅµਦਰ^ਅµਦਰ ਜਲ ਸ੍ਰੋਤ ਵਿਭਾਗ ਅਧਿਕਾਰੀਆਂ ਖਿਲਾਫ਼ ਚਲਾਨ ਪੇਸ਼ ਕਰੇ ਨਹੀਂ ਤਾਂ ਇਸ ਦੇ ਖਿਲਾਫ ਅµਦੋਲਨ ਵਿੱਢਿਆ ਜਾਵੇਗਾ।
ਕਿਸਾਨਾਂ ਦੀ ਹਮਾਇਤ *ਤੇ ਆਏ ਸµਤ ਬਲਜੀਤ ਸਿµਘ ਦਾਦੂਵਾਲ ਨੇ ਕਿਹਾ ਕਿ ਉਕਤ ਘਪਲੇ ਦੇ ਮਾਮਲੇ ਨੂੰ ਵੀ ਸਰਕਾਰ ਨੇ ਮੌੜ ਬµਬ ਕਾਂਡ, ਸ੍ਰੀ ਗੁਰੂ ਗ੍ਰµਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਤਰ੍ਹਾਂ ਬµਦ ਕਰਕੇ ਰੱਖ ਦਿੱਤਾ ਹੈ। ਦਾਦੂਵਾਲ ਨੇ ਚਿਤਾਵਨੀ ਦਿੱਤੀ ਕਿ ਮੁੱਖ ਮµਤਰੀ ਕੈਪਟਨ ਅਮਰਿµਦਰ ਸਿµਘ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਅਤੇ ਬਾਦਲਾਂ ਨਾਲ ਯਾਰੀ ਪੁਗਾਉਣ ਤੋਂ ਬਾਝ ਆਵੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਡਟਵੀਂ ਹਮਾਇਤ ਕਰਨਗੇ। ਉਨ੍ਹਾਂ ਕਿਹਾ ਕਿ ਮੌੜ ਬµਬ ਕਾਂਡ ਨੂੰ ਲਗਭਗ ਸਰਕਾਰ ਨੇ ਹੱਲ ਕਰ ਲਿਆ ਸੀ, ਪਰ ਨੇੜੇ ਆਕੇ ਕਿਸੇ ਦੇ ਬਚਾਅ ਖਾਤਰ ਸਰਕਾਰ ਨੇ ਇਹ ਮਾਮਲਾ ਵਿਚਕਾਰ ਹੀ ਦੱਬ ਦਿੱਤਾ, ਜਿਸ ਦੀ ਜਾਂਚ ਹੋਣੀ ਜ਼ਰੂਰੀ ਹੈ।
ਗੁਰਸੇਵਕ ਸਿµਘ ਜਵਾਹਰਕੇ ਨੇ ਖਾਲ ਘਪਲੇ ਦੇ ਚੱਠੇ ਨੂੰ ਨµਗਾ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ 921 ਕਰੋੜ ਰੁਪਏ ਦਾ ਹੇਰ^ਫੇਰ ਹੋਇਆ ਹੈ, ਜਿਸ ਵਿਚ ਉਕਤ ਜ਼ਿਿਲ੍ਹਆਂ ਦੇ ਕਿਸਾਨਾਂ ਤੋਂ 10 ਫੀਸਦੀ ਲਈ ਗਈ ਰਕਮ ਵਜੋਂ 100 ਕਰੋੜ ਰੁਪਇਆ ਅਧਿਕਾਰੀ ਹਜ਼ਮ ਕਰ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੂੰ ਫੜੇ ਜਾਣ ਤੋਂ ਬਾਅਦ ਵੀ ਅੱਜ ਤੱਕ ਉਨ੍ਹਾਂ ਨੂੰ ਸਜ਼ਾ ਦੇਣ ਦੀ ਥਾਂ ਤਰੱਕੀਆਂ ਬਖਸ਼ੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਉਦੋਂ ਤੱਕ ਲੋਕਾਂ ਦੀ ਕਚਹਿਰੀ ਵਿਚ ਲੈਕੇ ਜਾਂਦੇ ਰਹਿਣਗੇ, ਜਦੋਂ ਤੱਕ ਇਸ ਮਾਮਲੇ ਦੇ ਦੋਸ਼ੀ ਜੇਲ੍ਹਾਂ ਵਿਚ ਨਹੀਂ ਜਾਂਦੇ। ਉਨ੍ਹਾਂ ਕਿਹਾ ਕਿ ਚੌਕਸੀ ਵਿਭਾਗ ਵੀ ਭ੍ਰਿਸ਼ਟ ਅਧਿਕਾਰੀਆਂ ਨਾਲ ਮਿਲਕੇ ਆਪਣਾ ਢਿੱਡ ਭਰ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਹੱਥ ਖੜ੍ਹੇ ਕਰਕੇ ਖੁਦਕੁਸ਼ੀਆਂ ਕਰਨ ਦੀ ਥਾਂ ਕਿਸਾਨੀ ਸµਘਰਸ਼ ਨੂੰ ਅੱਗੇ ਵਧਾਉਣ ਦਾ ਸµਕਲਪ ਲਿਆ।
ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਅµਮ੍ਰਿਤਸਰ ਦੇ ਈਮਾਨ ਸਿµਘ ਮਾਨ, ਬਲਦੇਵ ਸਿµਘ ਸਿਰਸਾ, ਬਲਦੇਵ ਸਿµਘ, ਪਰਮਿµਦਰ ਸਿµਘ ਬਾਲਿਆਂਵਾਲੀ, ਬਾਬਾ ਹਰਦੀਪ ਸਿµਘ ਨੇ ਵੀ ਸµਬੋਧਨ ਕੀਤਾ। ਇਸ ਮੌਕੇ ਰਾਜਿµਦਰ ਸਿµਘ ਜਵਾਹਰਕੇ, ਇµਦਰਜੀਤ ਸਿµਘ ਮੁਨਸ਼ੀ, ਰੂਪ ਸਿµਘ, ਗੁਰਦੇਵ ਸਿµਘ, ਨਰਿµਦਰਪਾਲ ਸਿµਘ ਆਦਿ ਹਾਜ਼ਰ ਸਨ। ਇਸ ਦੌਰਾਨ ਗੁਰਸੇਵਕ ਸਿµਘ ਜਵਾਹਰਕੇ ਨੂੰ ਇµਡੀਅਨ ਫਾਰਮਜ਼ ਐਸੋਸੀਏਸ਼ਨ ਦਾ ਕੌਮੀ ਮੀਤ ਪ੍ਰਧਾਨ ਐਲਾਨਿਆ ਗਿਆ।