ਨਵੀਂ ਦਿੱਲੀ- ਵਿਯਤਨਾਮ ਦੇ ਰਾਸ਼ਟਰਪਤੀ ਤ੍ਰਾਨ ਦਾਈ ਕਵਾਂਗ ਤਿੰਨ ਦਿਨਾਂ ਭਾਰਤ ਯਾਤਰਾ ’ਤੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀ.ਐ¤ਮ. ਅਤੇ ਕਵਾਂਗ ਨੇ ਰੱਖਿਆ ਅਤੇ ਵਪਾਰ ਦੇ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਉਪਾਵਾਂ ’ਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਨੇ ਪਰਮਾਣੂੰ ਸਹਿਯੋਗ ਸਮੇਤ ਤਿੰਨ ਸਮਝੌਤਿਆਂ ’ਤੇ ਦਸਤਖ਼ਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਕਵਾਂਗ ਨੂੰ ਰਾਸ਼ਟਰਪਤੀ ਭਵਨ ’ਚ ਗਾਰਡ ਆਫ ਆਨਰ ਦਿੱਤਾ ਗਿਆ।
ਪੀ.ਐਮ. ਨੇ ਕਵਾਂਗ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ’ਚ ਕਿਹਾ ਕਿ ਦੋਵੇਂ ਦੇਸ਼ ਤੇਲ ਅਤੇ ਗੈਸ ਖੇਤਰ ’ਚ ਨਾ ਸਿਰਫ ਆਪਣੇ ਲੰਬੇ ਸਮੇਂ ਤੋਂ ਜਾਰੀ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਾਂਗੇ, ਸਗੋਂ ਹੋਰ ਦੇਸ਼ਾਂ ਨਾਲ ਮਿਲ ਕੇ ਤਿੰਨ-ਪੱਖੀ ਸਾਂਝੇਦਾਰੀ ਦੀਆਂ ਸੰਭਾਵਨਾਵਾਂ ’ਤੇ ਵੀ ਵਿਚਾਰ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਰੱਖਿਆ ਖੇਤਰ ’ਚ ਸਹਿਯੋਗ ਅਤੇ ਤਕਨਾਲੋਜੀ ਦੇ ਟਰਾਂਸਫਰ ਦੀਆਂ ਸੰਭਾਵਨਾਵਾਂ ਨੂੰ ਵੀ ਅਸੀਂ ਲੱਭਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕੱਠੇ ਮਿਲ ਕੇ ਇਕ ਅਜਿਹੇ ਆਜ਼ਾਦ, ਖੁੱਲ੍ਹੇ ਅਤੇ ਖੁਸ਼ਹਾਲ ਭਾਰਤ-ਪ੍ਰਸ਼ਾਂਤ ਖੇਤਰ ਲਈ ਕੰਮ ਕਰਨਗੇ, ਜਿੱਥੇ ਕੌਮਾਂਤਰੀ ਕਾਨੂੰਨ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਜਿੱਥੇ ਗੱਲਬਾਤ ਦੇ ਮਾਧਿਅਮ ਨਾਲ ਮਤਭੇਦਾਂ ਦਾ ਹੱਲ ਹੁੰਦਾ ਹੈ।
ਮੋਦੀ ਨੇ ਕਿਹਾ ਕਿ ਭਾਰਤ ਦੀ ‘ਪੂਰਬ ਵੱਲ ਦੇਖੋ (ਲੁੱਕ ਈਸਟ) ਨੀਤੀ ਦੇ ਫਾਰਮੈਟ ’ਚ ਅਤੇ ਆਸੀਆਨ ਨਾਲ ਸਹਿਯੋਗ ’ਚ ਵਿਯਤਨਾਮ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਕਵਾਂਗ ਦੀ ਇਹ ਯਾਤਰਾ ਖੁਸ਼ਹਾਰ ਸਾਮਰਿਕ ਸਾਂਝੇਦਾਰੀ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਦੋਹਾਂ ਦੇਸ਼ਾਂ ਦੀ ਵਚਨਬੱਧਤਾ ਦਾ ਸਪੱਸ਼ਟ ਸੰਕੇਤ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਵਿਯਤਨਾਮ ਦੋਹਾਂ ਨੇ ਉਪਨਿਵੇਸ਼ਵਾਦ ਦੇ ਖਿਲਾਫ ਲੜਾਈ ਲੜੀ ਹੈ। ਪਿਛਲੇ ਸਾਲ ਅਸੀਂ ਆਪਣੇ ਡਿਪਲੋਮੈਟ ਸੰਬੰਧਾਂ ਦੀ 45ਵੀਂ ਵਰ੍ਹੇਗੰਢ ਅਤੇ ਆਪਣੀ ਸਾਮਰਿਕ ਸਾਂਝੇਦਾਰੀ ਦੀ 10ਵੀਂ ਵਰ੍ਹੇਗੰਢ ਹੈ ਪਰ ਸਾਡੇ ਸੰਬੰਧ 2 ਸਰਕਾਰਾਂ ਦੇ ਸੰਬੰਧਾਂ ਦੇ ਦਾਇਰੇ ’ਚ ਸੀਮਿਤ ਨਹੀਂ ਹਨ। ਸਾਡੀਆਂ ਸੱਭਿਅਤਾ ਦੇ ਆਪਸੀ ਰਿਸ਼ਤੇ 2 ਹਜ਼ਾਰ ਸਾਲ ਪੁਰਾਣੇ ਹਨ।
ਪੀ.ਐਮ ਨੇ ਕਿਹਾ ਕਿ ਅੱਜ ਅਸੀਂ ਕਈ ਖੇਤਰਾਂ ’ਚ ਆਪਣੇ ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਹੋਰ ਵਧ ਮਜ਼ਬੂਤ ਕਰਨ ’ਤੇ ਸਹਿਮਤੀ ਜ਼ਾਹਰ ਕੀਤੀ ਹੈ, ਇਨ੍ਹਾਂ ’ਚੋਂ ਨਵੀਨੀਕਰਨ ਊਰਜਾ, ਖੇਤੀ ਅਤੇ ਖੇਤੀ ਉਤਪਾਦ, ਕੱਪੜਾ ਅਤੇ ਤੇਲ ਅਤੇ ਗੈਸ ਵਰਗੇ ਖੇਤਰ ਸ਼ਾਮਲ ਹਨ। ਇਸ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਸਹਿਮਤੀ ਮੰਗ ਪੱਤਰ (ਐਮ.ਓ.ਯੂ.) ’ਤੇ ਦਸਤਖ਼ਤ ਹੋਏ, ਜਿਨ੍ਹਾਂ ’ਚ ਆਰਥਿਕ ਅਤੇ ਕਾਰੋਬਾਰ ਸਹਿਯੋਗ ਨੂੰ ਉਤਸ਼ਾਹ ਦੇਣਾ, ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਅਤੇ ਵਿਯਤਨਾਮ ਦੇ ਖੇਤੀ ਅਤੇ ਪੇਂਡੂ ਵਿਕਾਸ ਮੰਤਰਾਲੇ ਦਰਮਿਆਨ ਤਕਨਾਲੋਜੀ ਅਤੇ ਟਰਾਂਸਫਰ ਸੰਬੰਧੀ ਕਰਾਰ ਅਤੇ ਪਰਮਾਣੂੰ ਊਰਜਾ ਦੇ ਖੇਤਰ ’ਚ ਸਹਿਯੋਗੀ ਸੰਬੰਧੀ ਐ¤ਮ.ਓ.ਯੂ. ਸ਼ਾਮਲ ਹਨ। ਉਥੇ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਵਿਯਤਨਾਮ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਦੋ-ਪੱਖੀ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ ਸੀ। ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਦੱਸਿਆ ਕਿ ਸਾਰੇ ਖੇਤਰਾਂ ’ਚ ਸਹਿਯੋਗ ਵਧਾ ਕੇ ਸਾਡੀ ਸਾਰੀ ਰਣਨੀਤਕ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ ਹੋਈ।