ਪੰਚਕੂਲਾ – ਸਿਰਸਾ ਡੇਰੇ ਦੇ ਚੀਫ ਰਾਮ ਰਹੀਮ ਦੇ ਵਕੀਲ ਐ¤ਸ.ਕੇ.ਗਰਗ ਨਰਵਾਨਾ ਦੇ ਖਿਲਾਫ ਪੰਚਕੂਲਾ ਸੈਕਟਰ-5 ਥਾਣੇ ’ਚ ਆਈ.ਪੀ.ਸੀ. ਦੀ ਧਾਰਾ 420, 120-ਬੀ, 506, 383 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ’ਤੇ ਪੰਚਕੂਲਾ ਨਿਵਾਸੀ ਤੋਂ ਉਗਾਹੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਗਰਗ ਤੋਂ ਇਲਾਵਾ ਚਮਕੌਰ ਸਿੰਘ, ਰਾਮ ਮੂਰਤੀ, ਕੇ.ਜੇ.ਐ¤ਸ. ਬਰਾੜ ਤੋਂ ਇਲਾਵਾ 40 ਲੋਕਾਂ ਦੇ ਖਿਲਾਫ ਐਕਸਟਾਰਸ਼ਨ ਅਤੇ ਡਰਾਉਣ ਧਮਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਕਲੋਨਾਈਜ਼ਰ ਪ੍ਰਾਈਵੇਟ ਲਿਮਟਿਡ ਕੋਲੋਂ ਕਰੀਬ 80 ਕਰੋੜ ਦੀ ਜ਼ਮੀਨ ਦਬਾਅ ਬਣਾ ਕੇ ਡੇਰੇ ਦੇ ਨਾਮ ਕਰਵਾਉਣ ਦਾ ਹੈ। ਇਹ ਇਲਾਕਾ ਪੰਜਾਬ ਦੇ ਜ਼ੀਰਕਪੁਰ ’ਚ ਪੈਣ ਵਾਲੇ ਪੀਰਮੂਛਲਾ ਦਾ ਹੈ। ਜਿਸ ਨੂੰ ਲੈ ਕੇ ਚੰਡੀਗੜ੍ਹ ਕਲੋਨਈਜ਼ਰ ਬਿਲਡਰ ਅਜੈ ਵੀਰ ਸਹਿਗਲ ਨੇ ਸ਼ਿਕਾਇਤ ਦਰਜ ਕਰਵਾਈ ਹੈ।
ਅਜੈ ਵੀਰ ਸਹਿਗਲ ਦਾ ਕਹਿਣਾ ਹੈ ਕਿ ਰਾਮ ਰਹੀਮ ਦੀ ਟੀਮ ਦੇ ਵਿਅਕਤੀ ਲਗਾਤਾਰ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਸਨ । ਉਹ ਘਰ ਆ ਕੇ ਪਰਿਵਾਰ ਅਤੇ ਬੱਚਿਆਂ ਦੇ ਸਾਹਮਣੇ ਹੀ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਸਨ। ਰਾਮ ਮੂਰਤੀ ਅਤੇ ਉਨ੍ਹਾਂ ਦੀ ਟੀਮ ਘਰ ਆ ਕੇ ਪਤਨੀ ਅਤੇ ਬੱਚਿਆਂ ਨੂੰ ਆ ਕੇ ਕਹਿੰਦੇ ਸਨ ਕਿ ਤੇਰੇ ਪਾਪਾ ਥੋੜ੍ਹੀ ਦੇਰ ਦੇ ਹੀ ਮਹਿਮਾਨ ਹਨ। ਵਾਰ-ਵਾਰ ਦਬਾਅ ਬਣਾ ਕੇ 80 ਕਰੋੜ ਦੀ ਜ਼ਮੀਨ ਡੇਰੇ ਦੇ ਨਾਮ ਕਰਵਾਉਣ ਤੋਂ ਬਾਅਦ ਵੀ ਉਨ੍ਹਾਂ ਨੇ ਪਰੇਸ਼ਾਨ ਕਰਨਾ ਨਾ ਛੱਡਿਆ। ਇਸ ਤੋਂ ਬਾਅਦ ਵੀ ਰਾਮ ਰਹੀਮ ਦੀ ਟੀਮ ਨੇ ਇਕ ਫਲੈਟ ਅਤੇ 50 ਲੱਖ ਦਾ ਚੈ¤ਕ ਵੀ ਅਜੈ ਵੀਰ ਤੋਂ ਜ਼ਬਰਦਸਤੀ ਲਿਆ। ਇਸੇ ਪਰੇਸ਼ਾਨੀ ਕਾਰਨ ਉਨ੍ਹਾਂ ਦੀ ਮਾਤਾ ਵੀ ਬੀਮਾਰ ਰਹਿਣ ਲੱਗੀ ਜਿਨ੍ਹਾਂ ਦੀ ਚਿੰਤਾ ਕਾਰਨ ਮੌਤ ਹੋ ਗਈ।
ਅਜੈ ਵੀਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਗਵਾਨ ’ਤੇ ਵਿਸ਼ਵਾਸ ਹੋਰ ਪੱਕਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਮ ਰਹੀਮ ਦੀ ਇੰਨੀ ਜ਼ਿਆਦਾ ਪਹੁੰਚ ਹੋਣ ਦੇ ਬਾਵਜੂਦ ਉਸ ਨੂੰ ਸਜ਼ਾ ਹੋ ਸਕਦੀ ਹੈ ਤਾਂ ਕੁਝ ਵੀ ਹੋ ਸਕਦਾ ਹੈ।