ਜਲੰਧਰ : ਹਿੰਦੂ ਸੰਗਠਨ ਦੇ ਨੇਤਾ ਵਿਪਨ ਸ਼ਰਮਾ ਦੀ ਹੱਤਿਆ ਦੇ ਦੋਸ਼ੀ ਗੈਂਗਸਟਰ ਸਾਰਜ ਸਿੰਘ ਸੰਧੂ ਨੂੰ ਅੱਜ ਅੱਜ ਜਲੰਧਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ 7 ਦਿਨ ਦੇ ਰਿਮਾਂਡ ਉਤੇ ਭੇਜ ਦਿੱਤਾ ਹੈ|
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਸਾਰਜ ਸੰਧੂ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਸੀ, ਉਹ ਹਿੰਦੂ ਸੰਗਠਨ ਦੇ ਨੇਤਾ ਵਿਪਨ ਸ਼ਰਮਾ ਦੀ ਹੱਤਿਆ ਵਿਚ ਲੋੜੀਂਦਾ ਸੀ| ਇਸ ਤੋਂ ਇਲਾਵਾ ਉਸ ਖਿਲਾਫ ਧੱਕੇਸ਼ਾਹੀ, ਨਸ਼ਾ ਤਸਕਰੀ, ਡਕੈਤੀ ਅਤੇ ਬੈਂਕ ਡਕੈਤੀ ਵਰਗੇ ਕਈ ਅਪਰਾਧਿਕ ਮਾਮਲੇ ਦਰਜ ਸਨ|