ਹਰਿਆਣਾ — ਹਰਿਆਣਾ ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਦੂਸਰੇ ਦਿਨ ਦੀ ਕਾਰਵਾਈ ਰੱਦ ਹੋਣ ਤੋਂ ਬਾਅਦ ਤੀਸਰਾ ਦਿਨ ਵੀ ਹੰਗਾਮੇਦਾਰ ਰਿਹਾ। ਮੰਗਲਵਾਰ ਨੂੰ ਕਾਂਗਰਸੀ ਪਕੌੜੇ ਲੈ ਕੇ ਪਹੁੰਚੇ ਸਨ ਅਤੇ ਅੱਜ ਕਾਂਗਰਸੀ ਗੰਨੇ ਲੈ ਕੇ ਆ ਗਏ। ਜਿਸ ‘ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਇੰਨਾ ਹੀ ਸ਼ੌਕ ਹੈ ਤਾਂ ਸਾਰੀਆਂ ਚੀਜਾਂ ਨੂੰ ਇਕੱਠਾ ਹੀ ਲੈ ਕੇ ਆਵੇ ਵੱਖ-ਵੱਖ ਨਾ ਲਿਆਵੇ। ਕੱਲ੍ਹ ਪਕੌੜੇ ਲੈ ਕੇ ਆਏ ਸੀ ਅੱਜ ਗੰਨੇ ਲੈ ਕੇ ਆਏ ਹੋ ਅਤੇ ਗੰਨਾ ਵੀ ਇਸ ਤਰ੍ਹਾਂ ਦਾ ਲੈ ਕੇ ਆਏ ਜਿਹੜਾ ਕਿ ਬਿਲਕੁੱਲ ਕਮਜ਼ੋਰ ਸੀ। ਪਤਾ ਨਹੀਂ ਕਿਥੋਂ ਚੁੱਕ ਕੇ ਲੈ ਆਏ। ਦੂਸਰੇ ਪਾਸੇ ਖੇਤੀਬਾੜੀ ਮੰਤਰੀ ਓ.ਪੀ. ਧਨਖੜ ਨੇ ਕਿਹਾ ਕਿ ਕਾਂਗਰਸ ਗੰਨੇ ਨੂੰ ਲੈ ਕੇ ਰਾਜਨੀਤੀ ਕਰ ਰਹੀ ਹੈ।