ਬਰਨਾਲਾ ਵਿਖੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ
ਬਰਨਾਲਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ਸਿੱਖਾਂ ਦਾ ਦੇਸ਼ ਵਾਸਤੇ ਮਹਾਨ ਬਲਿਦਾਨ, ਕੋਈ ਰਾਜ ਇਹਨਾਂ ਨੂੰ ਅਣਡਿੱਠ ਨਹੀਂ ਕਰ ਸਕਦਾ : ਸੁਖਬੀਰ
ਉਤੇ ਮੁਕੰਮਲ ਕਰਜਾ ਮੁਕਤੀ ਸਮੇਤ ਹੋਰ ਭਖਵੀਆਂ ਮੰਗਾਂ ਦੇ ਫੌਰੀ ਹੱਲ ਨੂੰ ਲੈ ਕੇ ਅੱਜ ਇੱਥੇ ਦਾਣਾ ਮੰਡੀ ਵਿਖੇ ਕੀਤੀ ਗਈ ਸੂਬਾਈ ਲਲਕਾਰ ਰੈਲੀ ਵਿਚ ਹਜਾਰਾਂ ਔਰਤਾਂ ਸਮੇਤ ਜੁੜਿਆਂ ਕਿਸਾਨਾਂ, ਮਜਦੂਰਾਂ ਦਾ ਲਾ-ਮਾਲ ਇੱਕਠ ਚੋਣ ਵਾਅਦਾਂ ਤੋਂ ਭੱਜੀ ਕੈਪਟਨ ਤੇ ਮੋਦੀ ਸਰਕਾਰ ਲਈ ਸੱਚੀ ਮੁੱਚੀ ਗੱਜਵੀਂ ਲਲਕਾਰ ਹੋ ਨਿਬੜਿਆ|
ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਆਦਿ ਸ਼ਾਮਲ ਸਨ|
ਬੁਲਾਰਿਆਂ ਨੇ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ, ਜਿਨ੍ਹਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਖੇਤੀ ਨੂੰ ਬੇਹੱਦ ਘਾਟੇਵੰਦ ਕਿੱਤਾ ਬਣਾ ਦਿੱਤਾ ਹੈ| ਬੁਲਾਰਿਆਂ ਨੇ ਕਿਸਾਨ ਮਜ਼ਦੂਰਾਂ ਨੂੰ ਸੰਘਰਸ਼ਾਂ ਦੇ ਮੈਦਾਨ ਵਿਚ ਕੁੱਦਣ ਦਾ ਸੱਦਾ ਦਿੱਤਾ|