ਅਮਰਾਵਤੀ— ਤੇਲੁਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਅਤੇ ਭਾਜਪਾ ਦੇ ਸੰਬੰਧਾਂ ਨੂੰ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਵਿਚਾਲੇ ਦੋਵੇਂ ਕੇਂਦਰੀ ਮੰਤਰੀ ਅਸ਼ੋਕ ਗਜਾਪਤੀ ਰਾਜੂ ਅਤੇ ਵਾਈ. ਐੱਸ. ਚੌਧਰੀ ਨੇ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਨੇ ਪ੍ਰ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਸਤੀਫਾ ਦਿੱਤਾ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨਾਇਡੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ 2 ਮੰਤਰੀਆਂ ਦੇ ਅਸਤੀਫੇ ਦੇ ਕਾਰਨਾਂ ਦੀ ਬਾਰੇ ਦੱਸਿਆ।
ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦੇ ਦਰਜੇ ‘ਤੇ ਭਾਜਪਾ ਅਤੇ ਟੀ. ਡੀ. ਪੀ. ‘ਚ ਵਧੇ ਸਿਆਸੀ ਘਮਾਸਾਨ ਵਿਚਕਾਰ ਅਸਤੀਫੇ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਤੇਲੁਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਅਤੇ ਭਾਜਪਾ ਵਿਚਾਲੇ ਸਹਿਮਤੀ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਹਨ। ਜਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਫੋਨ ‘ਤੇ ਗੱਲਬਾਤ ਕੀਤੀ ਜੋ ਕਰੀਬ 20 ਮਿੰਟ ਤਕ ਚੱਲੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨਾਇਡੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ 2 ਮੰਤਰੀਆਂ ਦੇ ਅਸਤੀਫੇ ਦੇ ਕਾਰਨਾਂ ਦੀ ਜਾਣਕਾਰੀ ਦਿੱਤੀ, ਨਾਲ ਹੀ ਮੋਦੀ ਅੱਜ ਟੀ. ਡੀ. ਪੀ. ਦੇ ਦੋਵੇਂ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਵੀ ਕਰਨਗੇ।
ਇਸ ਤੋਂ ਪਹਿਲਾਂ ਟੀ. ਡੀ. ਪੀ. ਨੇ ਬੁੱਧਵਾਰ ਰਾਤ ਕੇਂਦਰ ਦੀ ਐੱਨ. ਡੀ. ਏ. ਸਰਕਾਰ ਤੋਂ ਹਟਣ ਦਾ ਫੈਸਲਾ ਕੀਤਾ ਅਤੇ ਮੋਦੀ ਸਰਕਾਰ ‘ਚ ਸ਼ਾਮਲ ਆਪਣੇ 2 ਮੰਤਰੀਆਂ ਨੂੰ ਵੀਰਵਾਰ ਅਸਤੀਫਾ ਦੇਣ ਨੂੰ ਕਿਹਾ ਸੀ।
ਗਠਜੋੜ ‘ਚ ਬਣੇ ਰਹਿਣ ਦੀ ਸੰਭਾਵਨਾ ਤੋਂ ਬਾਅਦ ਕੀਤਾ ਜਾਵੇਗਾ ਫੈਸਲਾ : ਨਾਇਡੂ
ਨਾਇਡੂ ਨੇ ਭਵਿੱਖ ‘ਚ ਗਠਜੋੜ ਬਣੇ ਰਹਿਣ ਦੀ ਸੰਭਾਵਨਾ ਵੱਲ ਸੰਕੇਤ ਦਿੰਦੇ ਹੋਏ ਕਿਹਾ ਕਿ ਅਸੀਂ ਐੱਨ. ਡੀ. ਏ. ਤੋਂ ਬਾਹਰ ਆ ਗਏ ਹਾਂ ਪਰ (ਭਾਜਪਾਂ ਟੀ. ਡੀ. ਪੀ. ਸੰਬੰਧਾਂ ਨੂੰ ਲੈ ਕੇ ) ਦਲਾਂ ਨਾਲ ਜੁੜੇ ਮਾਮਲਿਆਂ ‘ਤੇ ਬਾਅਦ ‘ਚ ਫੈਸਲਾ ਕੀਤਾ ਜਾਵੇਗਾ। ਜੇਤਲੀ ਨੇ ਕਿਹਾ ਕਿ ਜਿਵੇਂ ਕਿ ਨਾਇਡੂ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰਵ-ਉਤਰ ਦੇ ਸੂਬਿਆਂ ਅਤੇ 3 ਤਿੰਨ ਪਹਾੜੀ ਰਾਜਾਂ ਤੋਂ ਇਲਾਵਾ ਕਿਸੇ ਹੋਰ ਸੂਬੇ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣਾ 14ਵੇਂ ਵਿੱਤੀ ਅਯੋਗ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਹੋਣ ਤੋਂ ਬਾਅਦ ਹੁਣ ਸੰਵਿਧਾਨਿਕ ਰੂਪ ਨਾਲ ਸੰਭਵ ਨਹੀਂ ਹੈ।
ਆਂਧਰਾ ‘ਚ ਭਾਜਪਾ ਦੇ 2 ਮੰਤਰੀਆਂ ਨੇ ਕੀਤਾ ਅਸਤੀਫੇ ਦਾ ਐਲਾਨ
ਟੀ. ਡੀ. ਪੀ. ਦੇ ਜਵਾਬ ‘ਚ ਆਂਧਰਾ ਪ੍ਰਦੇਸ਼ ‘ਚ ਨਾਇਡੂ ਸਰਕਾਰ ‘ਚ ਭਾਜਪਾ ਦੇ 2 ਮੰਤਰੀਆਂ ਕੇ ਸ਼੍ਰੀਵਾਸਤਵ ਰਾਓ ਅਤੇ ਟੀ. ਮਣੀਕਲਾ ਰਾਓ ਨੇ ਵੀ ਅਸਤੀਫਾ ਦੇਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ। ਨਾਇਡੂ ਨੇ ਕਿਹਾ ਕਿ ਜਦੋਂ (ਕੇਂਦਰੀ ਕੈਬਨਿਟ ‘ਚ ਸ਼ਾਮਲ ਹੋਣ) ਉਦੇਸ਼ ਪੂਰਾ ਨਹੀਂ ਹੋ ਰਿਹਾ ਤਾਂ ਇਸ ‘ਚ ਬਣੇ ਰਹਿਣ ‘ਚ ਕੋਈ ਮਤਲਬ ਨਹੀਂ। ਮੇਰੇ ਲਈ ਸਿਰਫ ਏਜੰਡਾ ਸੂਬੇ ਦੇ ਹਿੱਤਾਂ ਦੀ ਸੁਰੱਖਿਆ ਕਰਨਾ ਹੈ।
ਟੀ. ਡੀ. ਪੀ. ਦੇ ਇਸ ਫੈਸਲੇ ਦੇ ਕੁੱਝ ਘੰਟੇ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ‘ਚ ਇਕ ਪੱਤਰਕਾਰਾਂ ਸੰਮੇਲਨ ‘ਚ ਕਿਹਾ ਕਿ ਵਿਸ਼ੇਸ਼ ਸੂਬੇ ਦੇ ਦਰਜੇ ਵਾਲੇ ਸੂਬਿਆਂ ਨੂੰ ਮਿਲਣ ਵਾਲੇ ਫੰਡ ਦੇ ਬਰਾਬਰ ਰਾਸ਼ੀ ਆਂਧਰਾ ਪ੍ਰਦੇਸ਼ ਨੂੰ ਵੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਧਨ ਦੀ ਮਾਤਰਾ ਵਧਾਈ ਨਹੀਂ ਜਾ ਸਕਦੀ।