ਅਦਾਕਾਰਾ ਆਲੀਆ ਭੱਟ ਦਾ ਕਹਿਣਾ ਹੈ ਕਿ ਡੇਟਿੰਗ ਦੇ ਮਾਮਲੇ ਵਿੱਚ ਚੁੱਪ ਰਹਿਣ ਦੀ ਲੋੜ ਹੈ। ਆਲੀਆ ਦਾ ਨਾਂ ਕਿਸੇ ਨਾ ਕਿਸੇ ਸਟਾਰ ਨਾਲ ਜੁੜਦਾ ਰਹਿੰਦਾ ਹੈ। ਆਲੀਆ ਤੋਂ ਜਦੋਂ ਉਨ੍ਹਾਂ ਦੇ ਰਿਲੇਸ਼ਨਸ਼ਿਪ ਸਟੇਟਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਮੈਂ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੀ ਜਾਂ ਪੜ੍ਹਦੀ ਹਾਂ ਤਾਂ ਵੱਡੀ ਦੁਚਿੱਤੀ ਵਿੱਚ ਪੈ ਜਾਂਦੀ ਹਾਂ ਕਿ ਅਖੀਰ ਮੈਂ ਕਿਸ ਨਾਲ ਡੇਟ ਕਰ ਰਹੀ ਹਾਂ।ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਚੁੱਪ ਰਹਿਣ ਵਿੱਚ ਹੀ ਸਮਝਦਾਰੀ ਹੈ।ਆਲੀਆ ਨੂੰ ਲੈ ਕੇ ਇਨੀਂ ਦਿਨੀਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦਾ ਰਣਬੀਰ ਕਪੂਰ ਨਾਲ ਕਾਫ਼ੀ ਕਰੀਬੀ ਦੋਸਤਾਨਾ ਹੋ ਗਿਆ ਹੈ।ਆਲੀਆ ਦੇ ਇਕ ਵੱਡੇ ਮੋਬਾਈਲ ਕੰਪਨੀ ਦੇ ਮਾਲਕ ਦੇ ਬੇਟੇ ਨਾਲ ਡੇਟਿੰਗ ਕਰਨ ਦੀਆਂ ਖਬਰਾਂ ਆ ਚੁੱਕੀਆਂ ਹਨ ਅਤੇ ਸਿਧਾਰਥ ਮਲਹੋਤਰਾ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ ਨਹੀਂ ਹਨ।