ਸਮੱਗਰੀਂ
ਗੁੜ – 150 ਗ੍ਰਾਮ
ਪਾਣੀ – 110 ਮਿਲੀਲੀਟਰ
ਕਣਕ ਦਾ ਆਟਾ – 400 ਗ੍ਰਾਮ
ਘਿਉ – 60 ਗ੍ਰਾਮ
ਤਿੱਲ ਦੇ ਬੀਜ – 30 ਗ੍ਰਾਮ
ਤੇਲ – ਤਲਣ ਲਈ
ਵਿਧੀਂ
1. ਸਭ ਤੋਂ ਪਹਿਲਾਂ ਪੈਨ ‘ਚ 150 ਗ੍ਰਾਮ ਗੁੜ, 110 ਮਿਲੀਲੀਟਰ ਪਾਣੀ ਪਾ ਕੇ ਇਸ ਨੂੰ ਪੂਰੀ ਤਰ੍ਹਾਂ ਘੁੱਲਣ ਤੱਕ ਗਰਮ ਕਰੋ ਅਤੇ ਇੱਕ ਪਾਸੇ ਰੱਖ ਦਿਓ।
2. ਬਾਊਲ ਵਿਚ 400 ਗ੍ਰਾਮ ਕਣਕ ਦਾ ਆਟਾ, 60 ਗ੍ਰਾਮ ਘਿਉ, 30 ਗਰਾਮ ਤਿੱਲ ਦੇ ਬੀਜ ਲੈ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ 20 ਤੋਂ 25 ਮਿੰਟ ਲਈ ਇੱਕ ਪਾਸੇ ਰੱਖ ਦਿਓ।
3. ਹੁਣ ਆਟੇ ਨੂੰ ਬੋਲ ਦੇ ਆਕਾਰ ਵਿਚ ਗੋਲ ਕਰਕੇ ਇਸ ਨੂੰ ਮੋਟੀ ਰੋਟੀ ਦੀ ਤਰ੍ਹਾਂ ਬੇਲ ਲਓ।
4. ਹੁਣ ਰੋਟੀ ‘ਚੋਂ ਸਰਕਲ ਮੋਲਡ ਦੇ ਨਾਲ ਦਾਬ ਕੇ ਛੋਟੇ ਗੋਲ ਆਕਾਰ ਦੇ ਟੁੱਕੜੇ ਕੱਢ ਲਓ।
5. ਫ਼ਿਰ ਕੜਾਈ ਵਿਚ ਤੇਲ ਗਰਮ ਕਰਕੇ ਇਸ ਨੂੰ ਬਰਾਊਨ ਹੋਣ ਤੱਕ ਕੁਰਕੁਰਾ ਹੋਣ ਤੱਕ ਫ਼੍ਰਾਈ ਕਰੋ।
6. ਗੁੜ ਅਤੇ ਆਟੇ ਦੀ ਮਠਰੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ ਜਾਂ ਫ਼ਿਰ ਠੰਡਾ ਹੋਣ ‘ਤੇ ਏਅਰਟਾਈਟ ਕੰਟੇਨਰ ‘ਚ ਰੱਖੋ।