ਸਮੱਗਰੀਂ
ਤੇਲ – 1 ਚੱਮਚ
ਲਸਣ – 2 ਚੱਮਚ
ਫ਼ੁੱਲਗੋਭੀ – 550 ਗ੍ਰਾਮ
ਹਲਦੀ – 1/2 ਚੱਮਚ
ਲਾਲ ਮਿਰਚ – 1 ਚੱਮਚ
ਨਮਕ – 1 ਚੱਮਚ
ਬਟਰ – 50 ਗ੍ਰਾਮ
ਸ਼ਿਮਲਾ ਮਿਰਚ – 2 ਚੱਮਚ
ਟਮਾਟਰ – 2 ਚੱਮਚ
ਖੋਇਆ – 60 ਗ੍ਰਾਮ
ਟਮਾਟਰ ਪਿਊਰੀ – 60 ਗ੍ਰਾਮ
ਚਾਟ ਮਸਾਲਾ – 1/2 ਚੱਮਚ
ਗਰਮ ਮਸਾਲਾ – 1/2 ਚੱਮਚ
ਨਿੰਬੂ ਦਾ ਰਸ – 1 ਚੱਮਚ
ਅਦਰਕ – ਗਾਰਨਿਸ਼ ਲਈ
ਧਨੀਆ – ਗਾਰਨਿਸ਼ ਲਈ
ਵਿਧੀਂ
1. ਸਭ ਤੋਂ ਪਹਿਲਾਂ ਕੜ੍ਹਾਈ ਵਿਚ 1 ਚੱਮਚ ਤੇਲ ਗਰਮ ਕਰਕੇ ਇਸ ਵਿਚ 2 ਚੱਮਚ ਲਸਣ ਬਰਾਊਨ ਹੋਣ ਤੱਕ ਭੁੰਨ ਲਓ।
2. ਹੁਣ 550 ਗ੍ਰਾਮ ਫ਼ੁੱਲਗੋਭੀ ਮਿਲਾਓ ਅਤੇ ਫ਼ਿਰ 1/2 ਚੱਮਚ ਹਲਦੀ, 1 ਚੱਮਚ ਲਾਲ ਮਿਰਚ, 1 ਚੱਮਚ ਨਮਕ ਚੰਗੀ ਤਰ੍ਹਾਂ ਮਿਕਸ ਕਰੋ।
3. ਫ਼ੁੱਲਗੋਭੀ ਨੂੰ ਘੱਟ ਗੈਸ ‘ਤੇ ਚੰਗੀ ਤਰ੍ਹਾਂ ਨਾਲ ਪਕਾਓ। ਫ਼ਿਰ ਸੇਕ ਤੋਂ ਹਟਾ ਕੇ ਇੱਕ ਪਾਸੇ ਰੱਖ ਦਿਓ।
4. ਹੁਣ ਪੈਨ ਵਿਚ 50 ਗ੍ਰਾਮ ਬਟਰ ਗਰਮ ਕਰਕੇ ਇਸ ਵਿਚ 2 ਚੱਮਚ ਸ਼ਿਮਲਾ ਮਿਰਚ, 2 ਚੱਮਚ ਟਮਾਟਰ ਪਾਓ ਅਤੇ 3 ਤੋਂ 5 ਮਿੰਟ ਤੱਕ ਪਕਾਓ।
5. ਪੱਕਣ ਤੋਂ ਬਾਅਦ ਇਸ ਨੂੰ ਸੇਕ ਤੋਂ ਹਟਾ ਕੇ ਇੱਕ ਪਾਸੇ ਰੱਖੋ।
6. ਫ਼ਿਰ ਦੂੱਜੇ ਪੈਨ ਵਿਚ 60 ਗ੍ਰਾਮ ਖੋਇਆ ਪਾ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਭੂਰਾ ਅਤੇ ਦਾਨੇਦਾਰ ਨਾ ਹੋ ਜਾਵੇ ਅਤੇ ਬਾਅਦ ਵਿਚ ਇੱਕ ਸਾਇਡ ‘ਤੇ ਰੱਖ ਲਓ।
7. ਇਸ ਤੋਂ ਬਾਅਦ ਕੜ੍ਹਾਈ ਵਿਚ 60 ਗ੍ਰਾਮ ਟਮਾਟਰ ਪਿਊਰੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ ਅਤੇ ਫ਼ਿਰ ਇਸ ਵਿਚ ਪੱਕੀ ਹੋਈ ਫ਼ੁੱਲਗੋਭੀ, ਸ਼ਿਮਲਾ ਮਿਰਚ, ਟਮਾਟਰ ਅਤੇ ਖੋਇਆ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
8. ਹੁਣ ਇਸ ਵਿਚ 1/2 ਚੱਮਚ ਚਾਟ ਮਸਾਲਾ, 1/2 ਚੱਮਚ ਗਰਮ ਮਸਾਲਾ, 1 ਚੱਮਚ ਨਿੰਬੂ ਦਾ ਰਸ ਮਿਲਾ ਕੇ 3 ਤੋਂ 5 ਮਿੰਟ ਤੱਕ ਪਕਾਓ।
9. ਫ਼ੁੱਲਗੋਭੀ ਗੁੰਚਾ ਓ ਕੀਮਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਦਰਕ ਅਤੇ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।