ਨਵੀਂ ਦਿੱਲੀ: ਭਾਰਤ ਦੇ ਸੁਚਨਾ ਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਨੇ ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ‘ਤੇ ਜ਼ਮੀਨ ਘੁਟਾਲ਼ੇ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਿੱਬਲ ਨੇ ਨਵੀਂ ਦਿੱਲੀ ‘ਚ ਕਰੋੜਾਂ ਰੁਪਏ ਦੀ ਜ਼ਮੀਨ ਸਿਰਫ਼ ਇਕ ਲੱਖ ਰੁਪਏ ‘ਚ ਇਹ ਹਾਸਲ ਕਰ ਲਈ ਸੀ। ਇਸ ਦੇ ਜਵਾਬ ‘ਚ ਕਪਿਲ ਸਿੱਬਲ ਨੇ ਕਿਹਾ ਕਿ ਸਰਕਾਰ ਹੁਣ ਸੀਬੀਐੱਸਈ ਪੇਪਰ ਲੀਕ ਮਾਮਲੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਅਜਿਹੀਆਂ ਫੋਕੀਆਂ ਬਿਆਨਬਾਜ਼ੀਆਂ ਕਰ ਰਹੀ ਹੈ।