ਚੰਡੀਗੜ– ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ਨੇ ਬੀ.ਸੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਸਦੀ ਦੂਜੀ ਸੂਚੀ ਜਾਰੀ ਕਰ ਦਿੱਤੀ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬੀ.ਸੀ ਵਰਗ ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਜੋਨ ਬਣਾ ਕੇ ਪਾਰਟੀ ਦੇ ਆਗੂਆਂ ਨੂੰ ਜੋਨ ਇੰਚਾਰਜ਼ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਸੀਨੀਅਰ ਆਗੂਆਂ ਨੂੰ ਬੀ.ਸੀ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ ਉਹਨਾਂ ਵਿੱਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਸ.ਮਨਜੀਤ ਸਿੰਘ ਜੀ.ਕੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਡਾ. ਉਪਿੰਦਰਜੀਤ ਕੌਰ ਸਾਬਕਾ ਕੈਬਨਿਟ ਮੰਤਰੀ, ਡਾ. ਰਤਨ ਸਿੰਘ ਅਜਨਾਲਾ ਸਾਬਕਾ ਐਮ.ਪੀ, ਸੰਤ ਜਗਜੀਤ ਸਿੰਘ ਲੋਂਪੋ, ਸ. ਅਵਤਾਰ ਸਿੰਘ ਹਿੱਤ ਦਿੱਲੀ, ਸ. ਨਛੱਤਰ ਸਿੰਘ ਬਰਨਾਲਾ, ਪ੍ਰੋ. ਗੁਰਚਰਨ ਸਿੰਘ ਭਿਵਾਨੀਗੜ• ਅਤੇ ਸ. ਤਾਰਾ ਸਿੰਘ ਸੱਲਾਂ ਮੈਂਬਰ ਐਸ.ਜੀ.ਪੀ.ਸੀ ਦੇ ਨਾਮ ਸ਼ਾਮਲ ਹਨ।

ਜਥੇਦਾਰ ਹੀਰਾ ਸਿੰਘ ਗਾਬੜੀਆਂ ਨੇ ਦੱਸਿਆ ਕਿ ਬੀ.ਸੀ ਵਿੰਗ ਦੀ ਸੂਬਾ ਪੱਧਰੀ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਵਿੱਚ ਚੌਧਰੀ ਨੰਦ ਲਾਲ, ਸ.ਬਾਵਾ ਸਿੰਘ ਗੁਮਾਨਪੁਰਾ ਅੰਮ੍ਰਿਤਸਰ, ਸ. ਹਰੀ ਸਿੰਘ ਨਾਭਾ, ਸ. ਨਛੱਤਰ ਸਿੰਘ ਬਰਨਾਲਾ, ਸ.ਨਿਰਮਲ ਸਿੰਘ ਐਸ.ਐਸ, ਸ. ਜਸਵੰਤ ਸਿੰਘ ਭੁੱਲਰ ਮੋਹਾਲੀ, ਸ. ਬਲਜੀਤ ਸਿੰਘ ਨੀਲਾਮਹਿਲ, ਸ. ਸੇਵਾ ਸਿੰਘ ਪਠਾਨਕੋਟ ਅਤੇ ਸ. ਗੁਰਦੀਪ ਸਿੰਘ ਲੰਬੀ ਨੂੰ ਸ਼ਾਮਲ ਕੀਤਾ ਗਿਆ ਹੈ।

ਉਹਨਾਂ ਦੱÎਸਿਆ ਕਿ ਜਿਹਨਾਂ ਆਗੂਆਂ ਨੂੰ ਜੋਨ ਇੰਚਾਰਜ ਨਿਯੂਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਗੁਰਦੀਪ ਸਿੰਘ ਲੰਬੀ ਨੂੰ ਜਿਲਾ ਮੁਕਤਸਰ ਸਾਹਿਬ ਅਤੇ ਬਠਿੰਡਾ, ਸ. ਸੁਖਚੈਨ ਸਿੰਘ ਲਾਇਲਪੁਰੀ ਨੂੰ ਜਿਲਾ ਫਾਜਲਿਕਾ ਅਤੇ ਫਿਰੋਜਪੁਰ, ਸ. ਨਰਿੰਦਰਪਾਲ ਸਿੰਘ ਮੋਗਾ ਨੂੰ ਜਿਲਾ ਫਰੀਦਕੋਟ ਅਤੇ ਮੋਗਾ, ਸ. ਵਿਰਸਾ ਸਿੰਘ ਭਿਖੀਵਿੰਡ ਨੂੰ ਜਿਲਾ ਤਰਨਤਾਰਨ ਅਤੇ ਅੰਮ੍ਰਿਤਸਰ, ਸ. ਸੁੱਚਾ ਸਿੰਘ ਸੁਚੇਤਗੜ• ਨੂੰ ਜਿਲਾ ਬਟਾਲਾ, ਗੁਰਦਾਸਪੂਰ ਅਤੇ ਪਠਾਨਕੋਟ, ਸ. ਹਰਪਾਲ ਸਿੰਘ ਸਰਾਓ ਨੂੰ ਜਿਲਾ ਪਟਿਆਲਾ ਅਤੇ ਫਤਿਹਗÎੜ• ਸਾਹਿਬ, ਸ. ਰਜਿੰਦਰ ਸਿੰਘ ਜੀਤ ਖੰਨਾਂ ਨੂੰ ਜਿਲਾ ਰੋਪੜ• ਅਤੇ ਮੋਹਾਲੀ, ਸ. ਨਿਰਮਲ ਸਿੰਘ ਐਸ.ਐਸ ਨੂੰ ਜਿਲਾ ਲੁਧਿਆਣਾ, ਖੰਨਾ ਅਤੇ ਜਗਰਾਊ, ਸ. ਭੁਪਿੰਦਰਪਾਲ ਸਿੰਘ ਜਾਡਲਾ ਨੂੰ ਜਿਲਾ ਕਪੂਰਥਲਾ ਅਤੇ ਜਲੰਧਰ, ਸ. ਮਨਜੀਤ ਸਿੰਘ ਬਿੱਲੂ ਨੂੰ ਜਿਲਾ ਸੰਗਰੂਰ ਅਤੇ ਮਾਨਸਾ ਅਤੇ ਜਥੇ. ਕਸ਼ਮੀਰਾ ਸਿੰਘ ਨੂੰ ਜਿਲਾ ਨਵਾਂਸ਼ਹਿਰ ਅਤੇ ਹਸ਼ਿਆਰਪੁਰ ਦਾ ਜੋਨ ਇੰਚਾਰਜ਼ ਬਣਾਇਆ ਗਿਆ ਹੈ।

ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਸ. ਹਰਿੰਦਰ ਸਿੰਘ ਲਾਲੀ ਲੁਧਿਆਣਾ, ਸ੍ਰੀ ਦਵਿੰਦਰ ਕੁਮਾਰ ਬਜਰਾ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ. ਜੋਗਿੰਦਰ ਸਿੰਘ ਫਿਰੋਜਪੁਰ ਨੂੰ ਬੀ.ਸੀ ਵਿੰਗ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸ. ਸੁਖਦੇਵ ਸਿੰਘ ਸ਼ੰਟੀ ਨੂੰ ਪ੍ਰਚਾਰ ਸਕੱਤਰ ਅਤੇ ਸ. ਗੁਰਦੇਵ ਸਿੰਘ ਰਿਟਾਂ ਡੀ.ਪੀ.ਆਰ.ਓ ਨੂੰ ਬੀ.ਸੀ ਵਿੰਗ ਦਾ ਮੀਡੀਆ ਸਲਾਹਕਾਰ ਬਣਾਇਆ ਗਿਆ ਹੈ।