ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਬੀਤੇ ਦਿਨ ਸ਼ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੀ ਬੈਠਕ ਤੋਂ ਬਾਅਦ ਜੋ ਸਤਲੁਜ ਯਮੁਨਾ ਲਿੰਕ ਨਹਿਰ ਦੇ ਬਾਰੇ ਮੌਕਾ ਪ੍ਰਸਤੀ ਵਾਲਾ ਬਿਆਨ ਦੇ ਕੇ ਬਾਦਲ ਪਰਿਵਾਰ ਅਤੇ ਚੌਟਾਲਾ ਪਰਵਾਰ ਦੀ ਨਿੱਜ ਪ੍ਰਸਤੀ ਵਾਲੀ ਨੀਤੀ ਦੀ ਦੁਰਗੰਧਤ ਸਿਆਸੀ ਲਾਲਸਾ ਵਿਖਾਵਾ ਸਾਬਤ ਹੋ ਗਿਆ ਹੈ। ਬਾਦਲ ਆਪਣੀ ਯਾਰੀ ਪੁਗਾਉਣ ਲਈ ਪੰਜਾਬ ਦੇ ਪਾਣੀਆਂ ਦੀ ਹਰਿਆਣਾ ਨਾਲ ਸੌਦੇਬਾਜ਼ੀ ਕਰ ਸਕਦੇ ਹਨ। ਬਡਹੇੜੀ ਨੇ ਆਖਿਆ ਕਿ ਬਾਦਲ ਪਰਿਵਾਰ ਦੇ ਸ਼ਰੋਮਣੀ ਅਕਾਲੀ ਦਲ ‘ਤੇ ਕਾਬਜ਼ ਹੋਣ ਤੋਂ ਪਹਿਲਾਂ ਸਦਾ ਹੀ ਪਾਣੀਆਂ ਲਈ ਲੜਾਈ ਲੜਦਾ ਰਿਹਾ ਹੈ ਲੱਖਾਂ ਲੋਕਾਂ ਨੇ ਮੋਰਚਿਆਂ ਦੌਰਾਨ ਜੇਲ੍ਹ ਯਾਤਰਾ ਵੀ ਕੀਤੀ ਅਤੇ ਹਜ਼ਾਰਾਂ ਕਾਰਕੁੰਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਪਰ ਬਾਦਲ ਆਪਣੀ ਮੁੱਖ ਮੰਤਰੀ ਦੀ ਲਾਲਸਾ ਲੈ ਕੇ ਜੇਲ੍ਹ ਜਾਂਦਾ ਸੀ ਪਰ ਮੁੱਖ ਮੰਤਰੀ ਬਣ ਕੇ ਕਦੇ ਵੀ ਆਪਣੀ ਭਾਈਵਾਲ ਪਾਰਟੀ ਨਾਲ ਚੰਡੀਗੜ੍ਹ,ਪੰਜਾਬੀ ਬੋਲਦੇ ਇਲਾਕਿਆਂਅਤੇ ਪਾਣੀਆਂ ਦੀ ਗੱਲ ਨਹੀਂ ਕੀਤੀ ਕੇਵਲ ਤੇ ਕੇਵਲ ਆਪਣੇ ਪੁੱਤਰ ਸੁਖਬੀਰ ਅਤੇ ਨੂੰਹ ਹਰਸਿਮਰਤ ਲਈ ਕੇਂਦਰੀਮੰਤਰੀ ਦਾ ਅਹੁਦਾ ਲੈ ਕਿ ਨਿੱਜੀਸਵਾਰਥਾਂ ਦੀ ਪੂਰਤੀ ਲਈ ਹੀ ਹੱਥ ਅੱਡੇ ਅਤੇ ਪੰਜਾਬ ਦੇ ਹਿੱਤਾਂ ਲਈ ਸ਼ਰਤਾਂ ਤੇ ਅਧਾਰਿਤ ਸਮਰਥਨ ਦੇਣ ਦੀ ਗੱਲ ਨਹੀਂ ਕੀਤੀ। ਬਲਵਿੰਦਰ ਸਿੰਘ ਭੂੰਦੜ ਨੇ ਹਰਿਆਣਾ ਜਾ ਕੇ ਮੌਕਾ ਪ੍ਰਸਤ ਬਿਆਨ ਬਾਦਲ ਪਰਿਵਾਰ ਦੀ ਸਹਿਮਤੀ ਨਾਲ ਹੀ ਦਿੱਤੈ ਜੋ ਕਿ ਬਹੁਤ ਹੀ ਗੰਭੀਰ ਮਸਲਾ ਹੈ ਪੰਜਾਬ ਵਾਸੀਆਂ ਅਤੇ ਸਿੱਖ ਕੌਮ ਨੂੰ ਬਾਦਲ ਪਰਿਵਾਰ ਨੂੰ ਅਲਵਿਦਾ ਆਖ ਦੇਣ ਵਿੱਚ ਹੀ ਭਲਾਈ ਹੈ।