ਨਵੀਂ ਦਿੱਲੀ— ਪੀ.ਐੱਮ. ਮੋਦੀ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੌਰੇ ‘ਤੇ ਹਨ। ਇਸ ਦੌਰਾਨ ਪੀ.ਐੱਮ. ਨੇ ਮੰਡਲਾ ਜ਼ਿਲੇ ਦੇ ਰਾਮਨਗਰ ‘ਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਤਿੰਨ ਦਿਨਾ ‘ਆਦਿ ਉਤਸਵ’ ਦੀ ਵੀ ਸ਼ੁਰੂਆਤ ਕੀਤੀ ਗਈ। ਪੀ.ਐੱਮ. ਨੇ ਇਸ ਦੌਰਾਨ ਕਈ ਪੇਂਡੂ ਪੰਚਾਇਤਾਂ ਦੇ ਸਰਪੰਚਾਂ ਨੂੰ ਸਨਮਾਨਤ ਵੀ ਕੀਤਾ। ਪੇਂਡੂ ਪ੍ਰਧਾਨਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਨੇ ਕਿਹਾ ਕਿ ਪਿੰਡ ਲਈ ਕੁਝ ਚੰਗਾ ਕਰਨ ਦਾ ਲਿਆ ਜਾਵੇ। 5 ਸਾਲਾਂ ‘ਚ ਅਜਿਹਾ ਕੰਮ ਹੋਵੇ ਕਿ ਇਕ ਬੱਚਾ ਵੀ ਅਨਪੜ੍ਹ ਨਾ ਰਹੇ। ਪੇਂਡੂ ਪ੍ਰਧਾਨ ਕੁਝ ਅਜਿਹਾ ਕਰਨ, ਜੋ ਮਿਸਾਲ ਬਣੇ। ਨਾਲ ਹੀ ਦੇਸ਼ ‘ਚ ਮਾਸੂਮਾਂ ਨਾਲ ਵਧਦੇ ਬਲਾਤਕਾਰ ਅਤੇ ਪਾਕਸੋ ਐਕਟ ‘ਤੇ ਕਿਹਾ ਕਿ ਜੋ ਲੋਕ ਸਮਾਜ ‘ਚ ਰਾਖਸ਼ਸੀ ਕੰਮ ਕਰਨਗੇ, ਉਨ੍ਹਾਂ ਨੂੰ ਫਾਂਸੀ ‘ਤੇ ਲਟਕਾਇਆ ਜਾਵੇਗਾ।
ਮੋਦੀ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਜਨਪ੍ਰਤੀਨਿਧੀਆਂ ਨੂੰ ਅੱਗੇ ਆਉਣਾ ਹੋਵੇਗਾ। ਉਨ੍ਹਾਂ ਨੂੰ ਪਿੰਡ ਦੇ ਵਿਕਾਸ ਲਈ ਸਮਰਪਿਤ ਹੋਣਾ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਦੌਰਾਨ ਪੀ.ਐੱਮ. ਮੋਦੀ ਨੇ ਮਹਿਲਾ ਸਰਪੰਚਾਂ ਨੂੰ ਸਨਮਾਨਤ ਵੀ ਕੀਤਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਪਿੰਡ ਲਈ ਕੁਝ ਕਰਨ ਦਾ ਸੰਕਲਪ ਲੈਣ। ਮੇਰੇ ਜਿਨ੍ਹੰ ਭਰਾ-ਭੈਣਾਂ ਨੂੰ ਪੰਚਾਇਤ ਰਾਹੀਂ ਪਿੰਡ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਕੁਝ ਨਾ ਕੁਝ ਅਜਿਹਾ ਕਰ ਜਾਣ, ਜੋ ਸਾਲਾਂ ਤੱਕ ਯਾਦ ਕੀਤਾ ਜਾਵੇ।