ਸ਼੍ਰੀਨਗਰ— ਕ੍ਰਾਈਮ ਬ੍ਰਾਂਚ ਦੀ ਚਾਰਜਸ਼ੀਟ ਅਨੁਸਾਰ 15 ਜਨਵਰੀ ਨੂੰ ਘਗਵਾਲ ਰੇਲਵੇ ਸਟੇਸ਼ਨ ਤੋਂ ਸ਼ਾਮ ਦੇ ਸਮੇਂ ਰਸਾਨਾ ਮਾਮਲੇ ‘ਚ ਦੋਸ਼ੀ ਵਿਸ਼ਾਲ ਜੰਗੋਤਰਾ ਮੇਰਠ ਲਈ ਰਵਾਨਾ ਹੋਇਆ ਸੀ। ਇਸ ਦਿਨ ਬੱਚੀ ਦੀ ਲਾਸ਼ ਨੂੰ ਨਾਬਾਲਗ ਦੋਸ਼ੀ ਅਤੇ ਵਿਸ਼ਾਲ ਵੱਲੋਂ ਜੰਗਲ ‘ਚ ਸੁੱਟੇ ਜਾਣ ਦੀ ਗੱਲ ਦਾ ਜ਼ਿਕਰ ਵੀ ਕ੍ਰਾਈਮ ਬ੍ਰਾਂਚ ਰਿਪੋਰਟ ‘ਚ ਹੈ।
ਨੈਸ਼ਨਲ ਮੀਡੀਆ ‘ਤੇ ਚੱਲੀ ਇਕ ਵੀਡੀਓ ਫੁਟੇਜ਼ ਨੇ ਕ੍ਰਾਈਮ ਬ੍ਰਾਂਚ ਦੀ ਇਸ ਕਹਾਣੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ, ਸੋਮਵਾਰ ਦੀ ਰਾਤ ਇਕ ਚੈੱਨਲ ਨੇ ਰਸਾਨਾ ਮਾਮਲੇ ‘ਚ ਦੋਸ਼ੀ ਬਣਾਏ ਗਏ ਸਾਂਝੀ ਰਾਮ ਦੇ ਬੇਟੇ ਵਿਸ਼ਾਲ ਜੰਗੋਤਰਾ ਦੇ ਮੀਰਾਪੁਰ ਏ.ਟੀ.ਐੈੱਮ. ਤੋਂ ਟਰਾਂਸਜੈਕਸ਼ਨ ਦਾ ਸੀ.ਸੀ.ਟੀ.ਵੀ. ਫੁਟੇਜ਼ ਜਾਰੀ ਕਰ ਦਿੱਤਾ।
ਇਸ ‘ਚ ਦੋਸ਼ੀ ਵਿਸ਼ਾਲ ਜੰਗੋਤਰਾ ਸਾਫ ਤੌਰ ‘ਤੇ ਟਰਾਂਸਜੈਕਸ਼ਨ ਕਰਦਾ ਦਿਖਾਈ ਦਿੱਤਾ। ਇਸ ਦੀ ਤਸਦੀਕ ਵਿਸ਼ਾਲ ਦੇ ਘਰਦਿਆਂ ਨੇ ਕੀਤੀ ਹੈ। ਪਰਿਵਾਰ ਦੇ ਮੈਂਬਰਾਂ ਅਨੁਸਾਰ, ਵਿਸ਼ਾਲ ਆਪਣੀ ਭੈਣ ਮੋਨਿਕਾ ਜੰਗੋਤਰਾ ਦੇ ਡੈਬਿਟ ਕਾਰਡ ਦਾ ਇਸਤੇਮਾਲ ਕਰਦਾ ਸੀ।
ਮਿਲੀ ਜਾਣਕਾਰੀ ‘ਚ 15 ਜਨਵਰੀ ਨੂੰ ਹੀ ਖਾਤੇ ‘ਚ ਦਿੱਤਾ ਵੇਰਵੇ ਤੋਂ ਤਿੰਨ ਹਜ਼ਾਰ ਰੁਪਏ ਦੀ ਰਾਸ਼ੀ ਪਾਈ ਗਈ, ਜਦੋਂ ਕਿ ਇਸ ਦਿਨ 1000 ਰੁਪਏ ਮੀਰਾਪੁਰ ਦੇ ਏ.ਟੀ.ਐੈੱਮ. ਰਾਹੀਂ ਕੱਢਵਾਏ ਜਾਣ ਦਾ ਬਿਊਰਾ ਵੀ ਦਰਜ ਹੈ।
ਇਸ ਸਭ ‘ਚ ਸਵਾਲ ਇਹ ਉੱਠ ਰਿਹਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ਼ ਨੇ ਮਾਮਲੇ ਤੋਂ ਪਰਦਾ ਚੁੱਕ ਦਿੱਤਾ ਹੈ। ਫੁਟੇਜ਼ ‘ਚ ਵਿਸ਼ਾਲ ਜੰਗੋਤਰਾ ਸਾਫ ਤੌਰ ‘ਤੇ ਸੀ.ਸੀ.ਟੀ.ਵੀ. ‘ਚ ਏ.ਟੀ.ਐੈੱਮ. ਤੋਂ 15 ਜਨਵਰੀ ਨੂੰ 3 ਵੱਜ ਕੇ 6 ਮਿੰਟ ਅਤੇ 50 ਸੈਕੰਡ ‘ਤੇ ਪੈਸੇ ਕੱਢ ਕੇ ਇਕ ਨੋਟ ਨਾਲ ਖੜ੍ਹੇ ਨੌਜਵਾਨ ਨੂੰ ਦਿੰਦਾ ਦਿਖਾਈ ਦੇ ਰਿਹਾ ਹੈ।
ਕ੍ਰਾਈਮ ਬ੍ਰਾਂਚ ਦੀ ਚਾਰਜਸ਼ੀਟ ਅਨੁਸਾਰ, 12 ਜਨਵਰੀ ਦੀ ਸਵੇਰ 6 ਵਜੇ ਸਵੇਰੇ ਵਿਸ਼ਾਲ ਜੰਗੋਤਰਾ ਕਠੂਆ ਪਹੁੰਚਿਆ ਸੀ। 13 ਜਨਵਰੀ ਨੂੰ ਬੱਚੀ ਦੀ ਹੱਤਿਆ ਕੀਤੀ ਗਈ ਅਤੇ 15 ਜਨਵਰੀ ਨੂੰ ਵਿਸ਼ਾਲ ਅਤੇ ਨਾਬਾਲਗ ਦੋਸ਼ੀ ਨੇ ਬੱਚੀ ਦੀ ਲਾਸ਼ ਨੂੰ ਟਿਕਾਣੇ ਲਗਾਇਆ ਗਿਆ ਸੀ। ਵਿਸ਼ਾਲ ਦੀ ਭੈਣ ਮੋਨਿਕਾ ਨੇ ਦੱਸਿਆ ਕਿ ਵਿਸ਼ਾਲ ਕੋਲ ਪੈਨ ਕਾਰਡ ਨਹੀਂ ਸੀ। ਇਸ ਲਈ ਡੈਬਿਟ ਕਾਰਡ ਹਾਸਲ ਨਹੀਂ ਕਰ ਸਕਿਆ ਸੀ। ਇਸ ਵਜ੍ਹਾ ਕਰਕੇ ਉਹ ਭੈਣ ਦਾ ਡੈਬਿਟ ਕਾਰਡ ਇਸਤੇਮਾਲ ਕਰਦਾ ਸੀ।