ਚੰਡੀਗੜ–ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੇ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਇਸ ਵਿੱਚ ਹੋਰ ਨਿਯੁਕਤੀਆਂ ਕੀਤੀਆ ਹਨ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਗੁਲਜਾਰ ਸਿੰਘ ਰਾਣੀਕੇ ਨੇ ਦੱÎਸਿਆ ਕਿ ਸ. ਕੁਲਦੀਪ ਸਿੰਘ ਚੂਹੜਚੱਕ ਅਤੇ ਸ. ਮਹਿੰਦਰਪਾਲ ਸਿੰਘ ਜੱਸਲ ਨੂੰ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ. ਰਾਮ ਸਿੰਘ ਮਟਰਾਂ ਨੂੰ ਜਨਰਲ ਸਕੱਤਰ, ਸ. ਸਵਰਣ ਸਿੰਘ ਹੀਰੇਵਾਲਾ ਨੂੰ ਸੰਯੁਕਤ ਸਕੱਤਰ, ਸ. ਰਜਿੰਦਰ ਸਿੰਘ ਘੱਗਾ ਨੂੰ ਜਥੇਬੰਦਕ ਸਕੱਤਰ, ਸ. ਸੁਖਚੈਨ ਸਿੰਘ ਸਾਬਕਾ ਡੀ.ਐਸ.ਪੀ ਤਪਾਖੇੜਾ ਨੂੰ ਪ੍ਰਚਾਰ ਸਕੱਤਰ ਅਤੇ ਸ. ਭਗਤ ਸਿੰਘ ਖਰੜ ਨੂੰ ਐਸ.ਸੀ ਵਿੰਗ ਦਾ ਦਫਤਰ ਸਕੱਤਰ ਨਿਯੁਕਤ ਕੀਤਾ ਹੈ।
ਉਹਨਾਂ ਦੱਸਿਆ ਕਿ ਜਿਹਨਾਂ ਆਗੁਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਗੁਰਮੀਤ ਸਿੰਘ ਭੋਰਲਾ ਪ੍ਰਧਾਨ ਪੁਲਿਸ ਜਿਲ•ਾ ਖੰਨਾਂ ਅਤੇ ਸ. ਰੰਗੀ ਸਿੰਘ ਖਾਰਾ ਜਿਲ•ਾ ਪ੍ਰਧਾਨ ਮਾਨਸਾ ਨਿਯੁਕਤ ਕੀਤਾ ਗਿਆ ਹੈ। ਸ. ਰਾਣੀਕੇ ਨੇ ਦੱਸਿਆ ਕਿ ਸ. ਪ੍ਰੇਮ ਸਿੰਘ ਢਰਪਈ ਅਤੇ ਦਰਸ਼ਨ ਸਿੰਘ ਭੀਮ ਸਮਾਧਭਾਈ ਐਸ.ਸੀ ਵਿੰਗ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।