ਚੰਡੀਗੜ੍ਹ – ਪੰਜਾਬ ਵਿਚ ਅੱਜ ਦਿਨ ਸਮੇਂ ਕਾਲਾ ਹਨ੍ਹੇਰਾ ਛਾ ਗਿਆ| ਕਾਲੀਆਂ ਘਟਾਵਾਂ ਕਾਰਨ ਜਿੱਥੇ ਮੌਸਮ ਸੁਹਾਵਣਾ ਹੋ ਗਿਆ, ਉਥੇ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਨਾਲ ਤਾਪਮਾਨ ਵਿਚ ਗਿਰਾਵਟ ਆ ਗਈ| ਸੜਕਾਂ ਉਤੇ ਵਾਹਨ ਚਾਲਕਾਂ ਨੂੰ ਗੱਡੀਆਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ|
ਇਸ ਤੋਂ ਪਹਿਲਾਂ ਅੱਜ ਦੁਪਹਿਰ ਸਮੇਂ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕਾਲੀਆਂ ਘਟਾਵਾਂ ਛਾ ਗਈਆਂ, ਜਿਸ ਤੋਂ ਮਗਰੋਂ ਬਾਰਿਸ਼ ਹੋਈ| ਮਾਨਸਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਸੰਗਰੂਰ, ਮੋਹਾਲੀ, ਅੰਬਾਲਾ, ਪਠਾਨਕੋਟ ਸਮੇਤ ਵੱਖ-ਵੱਖ ਥਾਵਾਂ ਉਤੇ ਤੇਜ ਬਾਰਿਸ਼ ਹੋਈ|
ਮੌਸਮ ਦੇ ਇਸ ਬਦਲੇ ਮਿਜਾਜ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਭਾਵੇਂ ਜਰੂਰ ਮਿਲੀ ਹੈ, ਪਰ ਮੰਡੀਆਂ ਵਿਚ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ| ਕਈ ਥਾਈ ਅਨਾਜ ਮੰਡੀਆਂ ਵਿਚ ਕਣਕ ਦੀਆਂ ਭਰੀਆਂ ਬੋਰੀਆਂ ਭਿੱਜ ਗਈਆਂ|