ਮੁੰਬਈ— ਮੁੰਬਈ— ਪੱਤਰਕਾਰ ਜੇ.ਡੇ ਦੇ ਕਤਲ ਕੀਤੇ ਜਾਣ ਦੇ ਮਾਮਲੇ ‘ਚ 7 ਸਾਲ ਬਾਅਦ ਅੱਜ ਫੈਸਲਾ ਸੁਣਾਇਆ ਗਿਆਹੈ। ਜੱਜ ਸਮੀਰ ਅਜਕਰ ਨੇ ਇਸ ਮਾਮਲੇ ‘ਚ ਅੰਡਰਵਰਲਡ ਡਾਨ ਛੋਟਾ ਰਾਜਨ ਸਮੇਤ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਪਰਿਵਾਰਕ ਪੱਖ ਨੇ ਕਿਹਾ ਸੀ ਕਿ ਪੱਤਰਕਾਰ ਜੇ.ਡੇ ਦਾ ਕਤਲ ਛੋਟੇ ਰਾਜਨ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ।ਇਸ ਮਾਮਲੇ ‘ਚ ਅੰਡਰਵਰਲਡ ਡਾਨ ਛੋਟਾ ਰਾਜਨ ਮੁਖ ਦੋਸ਼ੀ ਸੀ। ਉਸ ਦੇ ਇਲਾਵਾ ਜਿਗਨਾ ਵੋਰਾ ਨਾਮ ਦੀ ਇਕ ਮਹਿਲਾ ਪੱਤਰਕਾਰ ਸਮੇਤ 10 ਹੋਰ ਲੋਕ ਵੀ ਇਸ ‘ਚ ਦੋਸ਼ੀ ਹਨ। ਇਸ ਹੱਤਿਆਕਾਂਡ ਦੇ ਮੁਖੀ ਦੋਸ਼ੀ ਛੋਟਾ ਰਾਜ ਤਿਹਾੜ ਜੇਲ ‘ਚ ਬੰਦ ਹਨ।
ਜੇ.ਡੇ ਮੁੰਬਈ ‘ਚ ਇਕ ਅੰਗਰੇਜ਼ੀ ਅਖਬਾਰ ਲਈ ਕ੍ਰਾਇਮ ਰਿਪੋਰਟਿੰਗ ਕਰਦੇ ਸਨ। 11 ਜੂਨ 2011 ਦੀ ਦੁਪਹਿਰ ਮੁੰਬਈ ਦੇ ਪਵਈ ਇਲਾਕੇ ‘ਚ ਅੰਡਰਵਰਲਡ ਦੇ ਸ਼ੂਟਰਾਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਜੇ.ਡੇ ਦੇ ਸੀਨੇ ‘ਤੇ 5 ਗੋਲੀਆਂ ਮਾਰੀਆਂ ਗਈਆਂ। ਘਟਨਾ ਦੇ ਸਮੇਂ ਜੇ.ਡੇ ਬਾਈਕ ਤੋਂ ਕਿਤੇ ਜਾ ਰਹੇ ਸਨ। ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮੁੰਬਈ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।