ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਇਕ ਨੌਜਵਾਨ ਨੂੰ ਫੇਸਬੁੱਕ ‘ਤੇ ਇਕ ਖਾਸ ਭਾਈਚਾਰੇ ਵਿਰੁੱਧ ਕਥਿਤ ਤੌਰ ‘ਤੇ ਇਕ ਪੋਸਟ ਸ਼ੇਅਰ ਕਰਨ ਸਬੰਧੀ ਗ੍ਰਿਫਤਾਰ ਕੀਤਾ ਗਿਆ ਹੈ। ਰਾਜੌਰੀ ਦੇ ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਕਾਲਾ ਕੋਟ ਦੇ ਬਰੋਟਾ ਖੇਤਰ ਵਾਸੀ ਸ਼ੌਕਤ ਅਲੀ ਨੇ ਇਕ ਦਿਨ ਪਹਿਲਾਂ ਇਹ ਪੋਸਟ ਸ਼ੇਅਰ ਕੀਤਾ ਸੀ, ਜਿਸ ਕਾਰਨ ਇਕ ਖਾਸ ਭਾਈਚਾਰੇ ਦੀਆਂ ਭਾਵਨਾਵਾਂ ਜ਼ਖਮੀ ਹੋਈਆਂ ਸਨ। ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।