ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਸਭ ਤੋਂ ਵੱਧ 15 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ| ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸੂਚੀ ਵਿਚ 14 ਸ਼ਹਿਰ ਭਾਰਤ ਦੇ ਹਨ| ਇਹੀ ਨਹੀਂ ਇਸ ਸੂਚੀ ਵਿਚ ਪੰਜਾਬ ਦਾ ਪਟਿਆਲਾ ਸ਼ਹਿਰ 13ਵੇਂ ਨੰਬਰ ਉਤੇ ਆਉਂਦਾ ਹੈ|
ਇਸ ਸੂਚੀ ਵਿਚ ਕਾਨਪੁਰ ਪਹਿਲੇ, ਦੂਸਰੇ ਉਤੇ ਫਰੀਦਾਬਾਦ ਅਤੇ ਰਾਜਧਾਨੀ ਦਿੱਲੀ ਛੇਵੇਂ ਸਥਾਨ ਉਤੇ ਹੈ|