ਪੱਤਰਕਾਰ ਹੱਤਿਆ ਮਾਮਲਾ : ਛੋਟਾ ਰਾਜਨ ਸਮੇਤ 9 ਨੂੰ ਉਮਰਕੈਦ
ਨਵੀਂ ਦਿੱਲੀ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਸ ਭਾਰਤੀ ਨਾਗਰਿਕ ਦੀ ਲਾਸ਼ ਵਾਪਸ ਦੇਸ਼ ਲਿਆਉਣ ਵਿਚ ਮਦਦ ਦਾ ਪਰਿਵਾਰ ਨੂੰ ਭਰੋਸਾ ਦਿੱਤਾ ਹੈ, ਜਿਸ ਦੀ ਇਟਲੀ ਵਿਚ ਮੌਤ ਹੋ ਗਈ ਸੀ। ਦੀਦਾਰ ਸਿੰਘ ਭੱਟੀ ਨਾਂ ਦੇ ਇਕ ਵਿਅਕਤੀ ਨੇ ਟਵੀਟ ਕਰ ਕੇ ਕਿਹਾ ਕਿ ਨਾਇਕ ਸਿੰਘ ਇਟਲੀ ਦੇ ਟਾਊਨ ਲਾਦੀਸਪੋਲੀ ਵਿਚ ਕੰਮ ਕਰਦਾ ਸੀ ਤਾਂ ਕਿ ਉਹ ਭਾਰਤ ਵਿਚ ਰਹਿ ਰਹੇ ਆਪਣੇ ਪਰਿਵਾਰ ਦਾ ਭੇਟ ਭਰ ਸਕੇ ਪਰ ਉਸ ਦੀ ਅਚਾਨਕ ਮੌਤ ਹੋ ਗਈ ਹੈ। ਉਨ੍ਹਾਂ ਨੇ ਸੁਸ਼ਮਾ ਤੋਂ ਮਦਦ ਮੰਗਦੇ ਹੋਏ ਕਿਹਾ ਕਿ ਨਾਇਕ ਸਿੰਘ ਦਾ ਪਰਿਵਾਰ ਅਸਲ ਵਿਚ ਗਰੀਬ ਹੈ ਅਤੇ ਅੰਤਿਮ ਸਸਕਾਰ ਲਈ ਉਸ ਦੀ ਲਾਸ਼ ਭਾਰਤ ਲਿਆਉਣ ਦਾ ਖਰਚ ਨਹੀਂ ਚੁੱਕ ਸਕਦਾ। ਇਸ ਲਈ ਉਸ ਦੇ ਪਰਿਵਾਰ ਨੂੰ ਲਾਸ਼ ਵਾਪਸ ਲਿਆਉਣ ਵਿਚ ਮਦਦ ਦੀ ਜ਼ਰੂਰਤ ਹੈ। ਜਿਸ ਤੋਂ ਬਾਅਦ ਸੁਸ਼ਮਾ ਨੇ ਦੀਦਾਰ ਸਿੰਘ ਭੱਟੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਇਟਲੀ ਸਥਿਤ ਭਾਰਤੀ ਮਿਸ਼ਨ ਨੂੰ ਨਾਇਕ ਸਿੰਘ ਦੀ ਲਾਸ਼ ਭਾਰਤ ਵਾਪਸ ਲਿਆਉਣ ਵਿਚ ਮਦਦ ਲਈ ਕਿਹਾ।