ਵਿਜੇ ਸਾਂਪਲਾ ਵਲੋਂ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੀਤੀ ਨਿੰਦਾ
ਕਿਹਾ- ਕੇਂਦਰੀ ਰਾਜ ਮੰਤਰੀ ਸਾਂਪਲਾ ਦੇ ਕਹਿਣ ‘ਤੇ ਏਅਰ ਪੋਰਟ ਅਥਾਰਟੀ ਨੇ ਆਦਮਪੁਰ ਹਵਾਈ ਅੱਡੇ ‘ਤੇ ਕਾਂਗਰਸੀ ਵਿਧਾਇਕਾਂ ਨਾਲ ਕੀਤਾ ਦੁਰਵਿਹਾਰ
ਚੰਡੀਗੜ : ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਦੇ ਏਅਰਪੋਰਟਾਂ ‘ਤੇ ਉਡਾਨਾਂ ਸ਼ੁਰਆਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਦੇਣ ਹਨ।
ਸ੍ਰੀ ਅਰੋੜਾ ਨੇ ਉਡਾਣਾਂ ਸ਼ੁਰੂ ਹੋਣ ਸਬੰਧੀ ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਰਮਿਆਨ ਇੱਕ ਐਮ.ਓ.ਯੂ. ਜੂਨ, 2017 ‘ਚ ਹੋਇਆ ਸੀ, ਜਿਸ ‘ਚ ਕੈਪਟਨ ਸਰਕਾਰ ਨੇ ਜ਼ਮੀਨ ਐਕਵਾਇਰ ਕਰਕੇ ਦੇਣਾ, ਬਿਜਲੀ ਪਾਣੀ ਮੁਹੱਈਆ ਕਰਵਾਉਣਾ, ਸੂਬਾ ਸਰਕਾਰ ਵਲੋਂ ਜਹਾਜਾਂ ਦੇ ਈਂਧਣ ‘ਤੇ ਇੱਕ ਫੀਸਦੀ ਵੈਟ ਘੱਟ ਕਰਨਾ, ਏਅਰ ਪੋਰਟ ਤੱਕ ਪਹੁੰਚ ਸੜਕਾਂ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਉਨਾ ਕਿਹਾ ਇਹ ਸਮਝੌਤਾ ਪੰਜਾਬ ਦੇ ਚਾਰ ਹਵਾਈ ਅੱਡਿਆਂ ਸਬੰਧੀ ਸੀ।
ਉਨਾ ਕਿਹਾ ਕਿ ਮਾਨਯੋਗ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ ਚਾਹੁੰਦੇ ਸਨ ਕਿ ਦੁਆਬਾ ਖੇਤਰ ਦੇ ਜ਼ਿਆਦਾਤਰ ਐਨ.ਆਰ.ਆਈ. ਲੋਕਾਂ ਅਤੇ ਜਲੰਧਰ ਦੇ ਉਦਯੋਗਿਕ ਵਿਕਾਸ ਕਰਕੇ ਲੋਕ ਅਤੇ ਐਨ.ਆਰ.ਆਈ. ਇਸ ਸੁਵਿਧਾ ਦਾ ਲਾਭ ਲੈ ਸਕਣ। ਉਨਾ ਆਦਮਪੁਰ ਵਿਖੇ ਉਡਾਨਾਂ ਦੀ ਸ਼ੁਰਆਤ ਮੌਕੇ ਸ੍ਰੀ ਵਿਖੇ ਸਾਂਪਲਾ ਵਲੋਂ ਕੀਤੀ ਗਈ ਡਰਾਮੇਬਾਜ਼ੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੇ ਇਸ ਉੱਦਮ ਸਦਕਾ ਹੀ ਆਦਮਪੁਰ ਵਿਖੇ ਉਡਾਨਾਂ ਸਬੰਧੀ ਕਾਰਵਾਈ ਕੀਤੀ ਗਈ ਸੀ।
ਸ੍ਰੀ ਅਰੋੜਾ ਜੋ ਕਿ ਪੰਜਾਬ ਸਰਕਾਰ ਵਲੋਂ ਆਦਮਪੁਰ ਵਿਖੇ ਪਹਿਲੀ ਉਡਾਨ ਦੇ ਯਾਤਰੀਆਂ ਦਾ ਸਵਾਗਤ ਕਰਨ ਪਹੁੰਚੇ ਸਨ, ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਆਦਮਪੁਰ ਹਵਾਈ ਉਡਾਣਾਂ ਸ਼ੁਰੂ ਹੋਣ ਮੌਕੇ ਕੀਤੇ ਗਏ ਸਮਾਗਮ ਮੌਕੇ ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਸ੍ਰੀ ਪਵਨ ਕੁਮਾਰ ਆਦੀਆ ਅਤੇ ਜਲੰਧਰ ਦੇ ਵਿਧਾਇਕ ਸ੍ਰੀ ਬਾਵਾ ਹੈਨਰੀ ਨਾਲ ਦੁਰਵਿਹਾਰ ਕਰਵਾਇਆ ਹੈ।
ਸ੍ਰੀ ਅਰੋੜਾ ਨੇ ਕਿਹਾ ਕਿ ਲੋਕਾਂ ‘ਚ ਆਪਣਾ ਜ਼ਮੀਨੀ ਅਧਾਰ ਖੋ ਚੁੱਕੇ ਸ੍ਰੀ ਸਾਂਪਲਾ ਨੇ ਇੱਕ ਸੂਚੀ ਤਿਆਰ ਕਰਕੇ ਏਅਰ ਪੋਰਟ ਅਥਾਰਟੀ, ਆਦਮਪੁਰ ਦੇ ਅਧਿਕਾਰੀਆਂ ਨੂੰ ਦਿੱਤੀ ਸੀ, ਜਿਸ ਵਿੱਚ ਕੁੱਝ ਭਾਜਪਾ ਦੇ ਆਗੂ ਤੇ ਕੁੱਝ ਭਾਜਪਾ ਦੇ ਹਾਰੇ ਹੋਏ ਕੌਂਸਲਰ ਸਨ। ਉਨਾ ਕਿਹਾ ਕਿ ਜਿਨਾ ਨੂੰ ਇਸ ਮੌਕੇ ਰੋਕਿਆ ਗਿਆ ਉਹ ਹਲਕਾ ਸ਼ਾਮ ਚੁਰਾਸੀ ਅਤੇ ਜਲੰਧਰ (ਉੱਤਰੀ) ਦੇ ਚੁਣੇ ਹੋਏ ਵਿਧਾਇਕ ਅਤੇ ਹਲਕੇ ਦੇ ਉਨਾ ਪਿੰਡਾਂ ਦੇ ਨੁਮਾਇੰਦੇ ਸਨ, ਜਿਨ•ਾਂ ਦੇ ਪਿੰਡ ਏਅਰ ਪੋਰਟ ਦੇ ਨਜ਼ਦੀਕ ਪੈਂਦੇ ਹਨ।
ਸ੍ਰੀ ਅਰੋੜਾ ਨੇ ਕੀਤੇ ਗਏ ਦੁਰਵਿਹਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਸ੍ਰੀ ਸਾਂਪਲਾ ਸਸਤੀ ਸ਼ੋਹਰਤ ਲੈਣੀ ਚਾਹੁੰਦੇ ਸਨ ਤਾਂ ਕਿ ਅਗਾਮੀ ਲੋਕ ਸਭਾ ਚੋਣਾਂ ‘ਚ ਇਸਦਾ ਫਾਇਦਾ ਮਿਲ ਸਕੇ ਅਤੇ ਉਨ•ਾਂ ਦੇ ਕਹਿਣ ‘ਤੇ ਹੀ ਵਿਧਾਇਕਾਂ ਤੇ ਹੋਰਨਾਂ ਨਾਲ ਦੁਰਵਿਹਾਰ ਕੀਤਾ ਗਿਆ।