ਅਦਾਕਾਰਾ ਕੈਟਰੀਨਾ ਕੈਫ਼ ਕੋਲ ਇਸ ਸਮੇਂ ਤਿੰਨ ਵੱਡੇ ਬਜਟ ਦੀਆਂ ਫ਼ਿਲਮਾਂ ਚੱ ਹਨ, ਜਿਨ੍ਹਾਂ ‘ਚ ਸ਼ਾਹਰੁਖ਼ ਨਾਲ ਜ਼ੀਰੋ, ਆਮਿਰ ਖ਼ਾਨ ਨਾਲ ਡਗਜ਼ ਔਫ਼ ਹਿੰਦੁਸਤਾਨ ਅਤੇ ਵਰੁਣ ਧਵਨ ਨਾਲ ਏ-ਬੀ-ਸੀ-ਡੀ-3 ‘ਸ਼ਾਮਿਲ ਹਨ। ਫ਼ਿਰ ਵੀ ਫ਼ਿਲਮ ਲਈ ਫ਼ੀਸ ਲੈਣ ਦੇ ਮਾਮਲੇ ‘ਚ ਵਰੁਣ ਹੁਣ ਕੈਟਰੀਨਾ ਨੂੰ ਪਿੱਛੇ ਛੱਡ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਵਰੁਣ ਧਵਨ ਨੇ ਆਪਣੀ ਅਗਲੀ ਫ਼ਿਲਮ ਏ-ਬੀ-ਸੀ-ਡੀ-3 ਲਈ 35 ਕਰੋੜ ਫ਼ੀਸ ਲਈ ਹੈ ਜਦਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ਼ ਨੂੰ ਇਸ ਫ਼ਿਲਮ ਲਈ ਕੇਵਲ 7 ਕਰੋੜ ਮਿਲੇ ਹਨ। ਹਾਲ ਹੀ ‘ਚ ਵਰੁਣ ਦੀ ਅਕਤੂਬਰ ਰਿਲੀਜ਼ ਹੋਈ ਸੀ ਜੋ ਪਰਦੇ ‘ਤੇ ਹੌਲੀ-ਹੌਲੀ ਚੰਗੀ ਕਮਾਈ ਕਰ ਗਈ। ਵਰੁਣ ਨੇ ਆਪਣੇ 6 ਸਾਲ ਦੇ ਬੌਲੀਵੁੱਡ ਕਰੀਅਰ ‘ਚ ਇੱਕ ਤੋਂ ਬਾਅਦ ਇੱਕ 10 ਫ਼ਿਲਮਾਂ ਹੁਣ ਤਕ ਹਿੱਟ ਦਿੱਤੀਆਂ ਹਨ। ਦੂਜੇ ਪਾਸੇ ਕੈਟਰੀਨਾ ਕੈਫ਼ ਨੇ ਵੀ ਇੰਡਸਟੀ ‘ਚ ਆਪਣੀ ਅਦਾਕਾਰੀ ਦਾ ਪੂਰਾ ਲੋਹਾ ਮਨਵਾਇਆ ਹੈ। ਫ਼ਿਰ ਦੋਵਾਂ ਦੀ ਫ਼ੀਸ ‘ਚ ਐਨਾ ਫ਼ਰਕ ਕਿਉਂ ਇਹ ਸਮਝ ਨਹੀਂ ਆ ਰਿਹਾ।
ਖ਼ੈਰ, ਇਹ ਫ਼ਿਲਮ ਡਾਂਸ ‘ਤੇ ਆਧਾਰਿਤ ਹੋਵੇਗੀ। ਰੇਮੋ ਡਿਸੂਜ਼ਾ ਇਸ ਫ਼ਿਲਮ ਦੇ ਨਿਰਦੇਸ਼ਕ ਹਨ। ਫ਼ਿਲਮ ਕਾਫ਼ੀ ਵੱਡੇ ਬਜਟ ਦੀ ਦੱਸੀ ਜਾ ਰਹੀ ਹੈ। ਰੇਮੋ ਡਿਸੂਜ਼ਾ ਇਸ ਫ਼ਿਲਮ ਨੂੰ 4-ਡੀ ‘ਚ ਬਣਾਉਣਗੇ ਜਿਸ ਲਈ ਸਾਰੇ ਕਾਫ਼ੀ ਉਤਸਾਹਿਤ ਹਨ। ਰੇਮੋ ਡਿਸੂਜ਼ਾ ਹੁਣ ਤਕ 2-ਡੀ ਅਤੇ 3-ਡੀ ਫ਼ਿਲਮਾਂ ਬਣਾ ਚੁੱਕੇ ਹਨ, ਪਰ 4-ਡੀ ਫ਼ਿਲਮ ਬਣਾਉਣਾ ਉਨ੍ਹਾਂ ਲਈ ਇੱਕ ਚੁਣੌਤੀ ਵਾਲਾ ਕੰਮ ਹੋਵੇਗਾ। ਇਸ ਫ਼ਿਲਮ ‘ਚ ਪ੍ਰਭੂਦੇਵਾ ਵੀ ਨਜ਼ਰ ਆਉਣਗੇ। ਫ਼ਿਲਮ ਨੂੰ ਬਣਾਉਣ ਦੀ ਯੋਜਨਾ ਭੂਸ਼ਣ ਕੁਮਾਰ ਅਤੇ ਰੇਮੋ ਡਿਸੂਜ਼ਾ ਨੇ ਰਲਕੇ ਬਣਾਈ ਹੈ। ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਵਰੁਣ ਅਤੇ ਕੈਟਰੀਨਾ ਦੀ ਜੋੜੀ ਬਣੇਗੀ। ਇਹ ਫ਼ਿਲਮ ਪੂਰੀ ਤਰ੍ਹਾਂ ਡਾਂਸ ‘ਤੇ ਹੀ ਆਧਾਰਿਤ ਹੋਵੇਗੀ।
ਸਿਨੇਮਾ ਪ੍ਰੇਮੀਆਂ ਲਈ ਵਰੁਣ ਅਤੇ ਕੈਟਰੀਨਾ ਦੀ ਜੋੜੀ ਨੂੰ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ।

ਬਕਵਾਸ ਹੈ