ਦਿੱਲੀ— ਦਿੱਲੀ ਹਾਈਕੋਰਟ ਨੇ ਸਿੱਖ ਵਿਦਿਆਰਥੀਆਂ ਨੂੰ NET 2018 ਦੀ ਪ੍ਰੀਖਿਆ ‘ਚ ਕਿਰਪਾਨ ਅਤੇ ਕੜੇ ਨਾਲ ਪੇਪਰ ਦੇਣ ਦੀ ਮਨਜ਼ਰੀ ਦੇ ਦਿੱਤੀ ਹੈ। ਹੁਣ ਉਹ ਪ੍ਰੀਖਿਆ ਭਵਨ ‘ਚ ਕਿਰਪਾਨ ਅਤੇ ਕੜੇ ਨਾਲ ਪੇਪਰ ਦੇ ਸਕਦੇ ਹਨ। ਕੜਾ ਅਤੇ ਕਿਰਪਾਨ ਨਾਲ ਲਿਜਾਉਣ ਵਾਲੇ ਵਿਦਿਆਰਥੀਆਂ ਲਈ ਇਹ ਸ਼ਰਤ ਹੋਵਗੀ ਕਿ ਉਨ੍ਹਾਂ ਨੂੰ ਬਾਕੀ ਵਿਦਿਆਰਥੀਆਂ ਤੋਂ ਇਕ ਘੰਟਾ ਪਹਿਲਾਂ ਪ੍ਰੀਖਿਆ ਭਵਨ ‘ਚ ਪੁੱਜਣਾ ਹੋਵੇਗਾ। ਇਹ ਕੇਵਲ ਪ੍ਰੀਖਿਆ ਭਵਨ ਦੀ ਸਕ੍ਰੀਨਿੰਗ ਅਤੇ ਸੁਰੱਖਿਆ ਕਾਰਨਾਂ ਕਰਕੇ ਕੀਤਾ ਗਿਆ ਹੈ।
ਸਿੱਖਾਂ ਦੇ ਆਖਰੀ ਸਿੱਖ ਗੁਰੂ ਗੋਬਿੰਦ ਜੀ ਨੇ ਖਾਲਸਾ ਪੰਥ ਦੇ ਲੋਕਾਂ ਨੂੰ ਹਰ ਸਥਿਤ ਤੋਂ ਨਿਪਟਣ ਲਈ ਪੰਜ ਕਕਾਰ ਨੂੰ ਜ਼ਰੂਰੀ ਘੋਸ਼ਿਤ ਕੀਤਾ ਸੀ। ਸਿੱਖ ਧਰਮ ਦੇ ਪੰਜ ਕਕਾਰਾਂ ‘ਚ ਕੇਸ਼, ਕੰਘਾ, ਕੱਛਾ, ਕੜਾ ਅਤੇ ਕਿਰਪਾਨ ਆਉਂਦੇ ਹਨ।