ਸੂਬਾ ਪੱਧਰੀ ਸਮਾਗਮ ਮੁਹਾਲੀ ਵਿਖੇ ਕਰਵਾਇਆ ਜਾਵੇਗਾ ਅਤੇ ਸੂਬੇ ਦੇ ਵੱਖ ਵੱਖ ਵੱਖ ਬਲਾਕਾਂ ਵਿਚ ਵੀ ਸਮਾਗਮ ਕਰਵਾਏ ਜਾਣਗੇ
ਚੰਡੀਗੜ : ਪੰਜਾਬ ਹੁਨਰ ਵਿਕਾਸ ਮਿਸਨ ਵੱਲੋਂ ਅਜੀਵਿਕਾ ਏਵਮ ਕੌਸਲ ਵਿਕਾਸ ਦਿਵਸ (ਕਿੱਤਾ ਤੇ ਹੁਨਰ ਵਿਕਾਸ ਦਿਵਸ) ਦਾ ਆਯੋਜਨ ਪੰਜ ਮਈ, 2018 ਨੂੰ ਪੰਜਾਬ ਦੇ ਵੱਖ ਵੱਖ ਬਲਾਕਾਂ ਵਿੱਚ ਕੀਤਾ ਜਾ ਰਿਹਾ ਹੈ। ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਾਮ ਸਵਰਾਜ ਅਭਿਆਨ ਤਹਿਤ ਕਿੱਤਾ ਅਤੇ ਹੁਨਰ ਵਿਕਾਸ ਲਈ 14 ਅਪ੍ਰੈਲ ਤੋਂ 5 ਮਈ ਤੱਕ ਦੇਸ ਭਰ ਵਿੱਚ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਦੇ ਅਧੀਨ ਹੀ ਪੰਜ ਮਈ ਨੂੰ ਪੰਜਾਬ ਭਰ ਵਿਚ ਕਿੱਤਾ ਤੇ ਹੁਨਰ ਵਿਕਾਸ ਦਿਵਸ ਮਨਾਇਆ ਜਾ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਪੱਧਰ ਦੇ ਸਮਾਗਮ ਦਾ ਉਦਘਾਟਨ ਪੰਜ ਮਈ ਨੂੰ 12.00 ਨੂੰ ਵਜੇ ਸਿਵਾਲਿਕ ਪਬਲਿਕ ਸਕੂਲ, ਫੇਸ-6, ਐਸ.ਏ.ਐਸ. ਨਗਰ (ਮੌਹਾਲੀ) ਵਿਖੇ ਕੀਤਾ ਜਾ ਜਾਵੇਗਾ। ਉਨਾ ਦੱਸਿਆ ਕਿ ਇਸ ਸਮਾਗਮ ਦੇ ਆਯੋਜਨ ਦਾ ਮੁੱਖ ਮੰਤਵ ਪੇਂਡੂ ਪਰਿਵਾਰਾਂ ਦੇ ਬੱਚਿਆਂ ਨੂੰ ਹੁਨਰ ਸਿਖਾਲਾਈ ਅਤੇ ਉਨਾ ਨੂੰ ਰੁਜਗਾਰ ਲਈ ਕਾਬਲ ਬਨਾਉਣ ਲਈ ਉਤਸਾਹਿਤ ਕਰਨਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਦਿਹਾੜੇ ਮੌਕੇ ਕੌਸਲ ਪੰਜੀ ਸਕੀਮ ਦੇ ਤਹਿਤ ਬੱਚਿਆਂ ਦੀ ਰਜਿਸਟਰੇਸਨ, ਵੱਖ-ਵੱਖ ਸਕੀਮਾਂ ਲਈ ਜਿਵੇਂ ਕਿ ਪਂੇਡੂ ਵਿਕਾਸ ਮੰਤਰਾਲਾ ਦੀ ਸਕੀਮ ਡੀ.ਡੀ.ਯੂ.-ਜੀ.ਕੇ.ਵਾਈ. ਆਰ.ਐਸ.ਈ.ਟੀ.ਆਈ, ਆਰ.ਐਸ.ਈ.ਟੀ.ਆਈ, ਹੁਨਰ ਵਿਕਾਸ ਅਤੇ ਇੰਟਰਪ੍ਰੋਅਨਰਸਿੱਪ ਮੰਤਰਾਲੇ ਦੀਆਂ ਸਕੀਮਾਂ ਜਿਵੇਂ ਕਿ ਪੀ.ਐਮ.ਕੇ.ਵੀ.ਵਾਈ, ਪੀ.ਐਮ.ਕੇ.ਕੇ, ਦੇ ਨਾਲ ਨਾਲ ਉਨਾਂ ਨੂੰ ਆਪਣਾ ਸਵੈ-ਰੁਜਗਾਰ ਸੁਰੂ ਕਰਨ ਲਈ ਸਰਕਾਰ ਦੀਆਂ ਸਕੀਮਾਂ ਅਧੀਨ ਕਰਜਾ ਦਿਵਾਉਣ ਬਾਰੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਵੱਲੋ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸਨ ਵੱਲੋਂ 15 ਤੋ 35 ਸਾਲ ਦੇ ਬੱਚਿਆਂ ਨੂੰ ਅੰਗਰੇਜੀ ਸਿਖਾਉਣ ਅਤੇ ਸੰਚਾਰ ਹੁਨਰ ਦੀ ਸਿਖਲਾਈ ਦੇਣ ਲਈ ਵੀ ਕੋਰਸ ਹਰ ਜਿਲ•ੇ ਵਿੱਚ ਚਲਾਏ ਜਾ ਰਹੇ ਹਨ। ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਵੱਖ ਵੱਖ ਸਰਕਾਰੀ ਅਦਾਰਿਆਂ ਜਿਵੇਂ ਕਿ ਸਂੈਟਰਲ ਟੂਲ ਰੂਮ, ਸੀ.ਆਈ.ਐਚ.ਟੀ, ਸੀ.ਐਸ.ਆਈ.ਓ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਐਫ.ਡੀ.ਡੀ.ਆਈ, ਸੀ.ਆਈ.ਪੀ.ਈ.ਟੀ, ਬੀ.ਐਸ.ਐਨ.ਐਲ, ਐਨ.ਆਈ.ਐਸ.ਟੀ, ਏ.ਟੀ.ਡੀ.ਸੀ, ਐਨ.ਆਈ.ਐਸ.ਐਸ.ਟੀ ਦੇ ਨਾਲ ਮਿਲਕੇ ਪੰਜਾਬ ਰਾਜ ਦੇ ਨੌਜਵਾਨਾਂ ਨੂੰ ਹੁਨਰ ਸਿਖਾਉਣ ਲਈ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਖਾਸ ਮੌਕੇ ‘ਤੇ ਸਨੱਅਤ ਐਸੋਸੀਏਸਨਾਂ,ਟ੍ਰੇਨਿੰਗ ਪਾਰਟਨਰਜ, ਜਿਲ•ਾ ਪ੍ਰਸਾਸਨ, ਪੀ.ਐਸ.ਡੀ.ਐਮ., ਗੈਰ ਸਰਕਾਰੀ ਸੰਸਥਾਵਾਂ, ਸੈਕਟਰ ਸਕਿਲ ਕੌਂਸਲ, ਰੋਜਗਾਰ ਵਿਭਾਗ ਅਤੇ ਉਦਯੋਗ ਵਿਭਾਗ ਦੇ ਨੁਮਾਇੰਦੇ ਵੀ ਸਾਮਲ ਹੋਣਗੇ।ਇਸ ਮੋਕੇ ਹੁਨਰ ਸਿਖਲਾਈ ਲੈਣ ਉਪਰੰਤ ਰੋਜਗਾਰ ਪ੍ਰਾਪਤ ਕਾਰਨ ਵਾਲੇ ਬੱਚਿਆ ਨੂੰ ਨਿਯੁਕਤੀ ਪੱਤਰ ਦੇਣ ਦੇ ਨਾਲ ਨਾਲ ਉਹਨਾਂ ਦੀ ਕਾਮਯਾਬੀ ਦੀਆਂ ਕਹਾਣੀਆਂ ਬਾਰੇ ਵਿਚਾਰ ਵਟਾਦਰਾਂ ਵੀ ਕੀਤਾ ਜਾਵੇਗਾ।