ਬਿਹਾਰ— ਬਿਹਾਰ ਦੇ ਮੋਤੀਹਾਰੀ ਜ਼ਿਲੇ ਦੇ ਐਨ.ਐਚ-18 ਕੋਲਵਾ ਨੇੜੇ ਵੀਰਵਾਰ ਨੂੰ ਬੱਸ ਪਲਟਣ ਨਾਲ ਬੱਸ ਨੂੰ ਅੱਗ ਲੱਗ ਗਈ। ਜਿਸ ਨਾਲ 27 ਲੋਕਾਂ ਦੀ ਮੌਤ ਹੋ ਗਈ। ਘਟਨਾ ਵੀਰਵਾਰ ਨੂੰ ਸ਼ਾਮ ਕਰੀਬ 4 ਵਜੇ ਦੀ ਹੈ ਜਦੋਂ ਬੱਸ ਮੋਤੀਹਾਰੀ ਦੇ ਰਸਤੇ ਤੋਂ ਮੁਜਫੱਰਪੁਰ ਤੋਂ ਦਿੱਲੀ ਜਾ ਰਹੀ ਸੀ। ਇਸ ਘਟਨਾ ‘ਚ ਹੁਣ ਤੱਕ 27 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਬੱਸ ‘ਚ 32 ਲੋਕ ਸਵਾਰ ਸਨ, ਜਿਸ ‘ਚ ਹੁਣ ਤੱਕ ਸਿਰਫ ਪੰਜ ਲੋਕ ਸੁਰੱਖਿਅਤ ਬਾਹਰ ਨਿਕਲ ਸਕੇ ਹਨ।
ਘਟਨਾ ਦੇ ਬਾਅਦ ਮੌਕੇ ‘ਤੇ ਜ਼ਿਲੇ ਦੇ ਡੀ.ਐਮ ਅਤੇ ਐਸ.ਪੀ ਰਾਹਤ ਟੀਮ ਨਾਲ ਮੌਕੇ ‘ਤੇ ਪੁੱਜ ਗਏ ਹਨ। ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਘਟਨਾ ਸਥਾਨ ‘ਤੇ ਸਥਾਨਕ ਲੋਕ ਵੀ ਰਾਹਤ ਕੰਮ ‘ਚ ਮਦਦ ਕਰ ਰਹੇ ਹਨ। ਹੁਣ ਤੱਕ ਬੱਸ ਦੀ ਅੱਗ ਨਹੀਂ ਬੁਝਾਈ ਜਾ ਸਕੀ ਹੈ। ਜਾਣਕਾਰੀ ਮੁਤਾਬਕ ਫਾਇਰ ਬਿਗ੍ਰੇਡ ਦੀ ਟੀਮ ਹੁਣ ਤੱਕ ਮੌਕੇ ‘ਤੇ ਨਹੀਂ ਪੁੱਜ ਸਕੀ ਹੈ।
ਦੱਸਿਆ ਜਾ ਰਿਹਾ ਹੈ ਕੋਟਵਾ ਨੇੜੇ ਅਚਾਨਕ ਬੱਸ ਚਾਲਕ ਨੇ ਕੰਟਰੋਲ ਖੋਹ ਦਿੱਤਾ, ਜਿਸ ਦੇ ਬਾਅਦ ਬੱਸ ਪਲਟ ਗਈ ਅਤੇ ਅੱਗ ਲੱਗ ਗਈ। ਏ.ਸੀ ਬੱਸ ਸੀ ਤਾਂ ਹੋ ਸਕਦਾ ਹੈ ਏ.ਸੀ ‘ਚ ਖਰਾਬੀ ਕਾਰਨ ਬੱਸ ‘ਚ ਅੱਗ ਲੱਗੀ ਹੋਵੇ।