ਚੰਡੀਗੜ – ਆਲ ਇੰਡੀਆ ਜੱਟ ਮਹਾਂ ਸਭਾ ਵੱਲੋਂ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਕੈਬਨਿਟ ਮੰਤਰੀ ਬਣਨ ਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਮੁਬਾਰਕਾਂ ਦਿੱਤੀਆਂ। ਬਡਹੇੜੀ ਨੇ ਦੱਸਿਆ ਕਿ ਜੱਟ ਮਹਾਂ ਸਭਾ ਦੇ ਵਫਦ ਵਿੱਚ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਹਰਪੁਰਾ, ਦੋਆਬਾ ਜ਼ੋਨ ਦੇ ਇੰਚਾਰਜ ਜਸਵੰਤ ਸਿੰਘ ਚੌਟਾਲਾ, ਬਲਬੀਰ ਸਿੰਘ ਢਿੱਲੋਂ ਮਜਾਰਾ ਡੀਂਗਰੀਆਂ,ਸੁਰਿੰਦਰ ਸਿੰਘ ਮਜਾਰੀ ਆਦਿ ਆਗੂਆਂ ਨੇ ਉਦਯੋਗ ਮੰਤਰੀ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਤਾਰ ਪੈਦਾ ਕਰਨ ਬਾਦਲ ਸਰਕਾਰ ਦੌਰਾਨ ਪਲਾਇਨ ਕਰਕੇ ਦੂਜੇ ਸੂਬਿਆਂ ਵਿੱਚ ਚਲੇ ਗਏ ਕਾਰਖਾਨਿਆਂ ਨੂੰ ਵਾਪਸ ਪੰਜਾਬ ਵਿੱਚ ਆਉਣ ਲਈ ਪ੍ਰੇਰਨ ਤਾਂ ਜੋ ਸੂਬਾ ਅੰਦਰ ਫੈਲੀ ਅਰਾਜਕਤਾ ਨੂੰ ਦੂਰ ਕਰਨ ਲਈ ਅਤੇ ਸੂਬੇਦੀ ਤਰੱਕੀ ਲਈ ਇੱਕ ਵਾਰ ਤਕੜਾ ਹੰਭਲਾ ਮਾਰਿਆ ਜਾਵੇ। ਬਡਹੇੜੀ ਨੇ ਦੱਸਿਆ ਕਿ ਉਦਯੋਗ ਮੰਤਰੀ ਨੇ ਭਰੋਸਾ ਦਵਾਇਆ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਉਦਯੋਗ ਪੱਖੋਂ ਸੂਬੇ ਨੂੰ ਮੋਹਰੀ ਬਣਾਇਆ ਜਾਵੇ ਗਾ ਕਿਸਾਨਾਂ ਅਤੇ ਖੇਤ ਮਜ਼ਦੂਰ ਵਰਗ ਦੀ ਗੱਲ ਵੀ ਵਿਚਾਰ ਕੀਤੀ ਗਈ ਤਾਂ ਜੋ ਰੋਜ਼ਗਾਰ ਦੀਆਂ ਨਵੀਆਂ ਨੀਤੀਆਂ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲੋਕ ਪੱਖੀ ਸਾਬਤ ਹੋਵੇ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਪੂਰੀ ਸ਼ਿੱਦਤ ਨਾਲ਼ ਹੋ ਸਕੇ।