ਕਾਨਪੁਰ— ਬੀਤੇ ਦਿਨ ਪੂਰੇ ਉੱਤਰੀ ਭਾਰਤ ‘ਚ ਆਈ ਤੇਜ ਹਨੇਰੀ ਤੂਫਾਨ ਨਾਲ ਲੱਗਭਗ 20 ਤੋਂ ਵਧ ਲੋਕਾਂ ਦੀ ਮੌਤ ਹੋ ਗਈ, ਉਥੇ ਇਸ ਦਾ ਵਧ ਅਸਰ ਕਾਨਪੁਰ ਅਤੇ ਆਲੇ-ਦੁਆਲੇ ਦੇ ਜ਼ਿਲਿਆਂ ‘ਚ ਵੀ ਦੇਖਣ ਨੂੰ ਮਿਲਿਆ। ਇਹ ਹੀ ਨਹੀਂ ਕਈ ਜਗ੍ਹਾ ਹਨੇਰੀ ਨਾਲ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਤਾਂ ਕਿਸੇ ਜਗ੍ਹਾ ਦਰੱਖਤ ਡਿੱਗਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ।
ਪੂਰੇ ਜ਼ਿਲੇ ‘ਚ ਤੇਜ ਹਨੇਰੀ ਅਤੇ ਬਾਰਿਸ਼ ਨਾਲ ਲੱਗਭਗ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਗ੍ਹਾ ਲੋਕ ਜ਼ਖਮੀ ਹੋਏ। ਇਕ ਬਜ਼ੁਰਗਰ ਅਤੇ ਮਹਿਲਾ ਦੀ ਟੀਨ ਦੀ ਸੈੱਡ ਡਿੱਗਣ ਨਾਲ ਮੌਤ ਹੋ ਗਈ ਤਾਂ ਉਥੇ ਮਲਬੇ ‘ਚ ਦਬ ਕੇ ਇਕ ਬਜ਼ੁਰਗ ਨੂੰ ਜਾਨ ਗੁਆਉਣੀ ਪਈ। ਮਹਾਰਾਜਪੁਰ ਇਲਾਕੇ ‘ਚ ਖੇਤ ‘ਚ ਕੰਮ ਕਰ ਰਹੇ ਇਕ ਬਜ਼ੁਰਗ ਦੀ ਆਕਾਸ਼ੀ ਬਿਜਲੀ ਡਿੱਗਣ ਵਾਲ ਮੌਤ ਹੋ ਗਈ।
ਬਾਰਿਸ਼ ਅਤੇ ਹਨੇਰੀ ਤੋਂ ਬਾਅਦ ਕਈ ਜਗ੍ਹਾ ਦਰੱਖਤ ਡਿੱਗਣ ਨਾਲ ਆਵਾਜਾਈ ਬੰਦ ਹੋਈ ਅਤੇ ਬਿਜਲੀ ਦੇ ਖੰਬੇ ਡਿੱਗਣ ਦੀ ਵਜ੍ਹਾ ਨਾਲ ਬਿਜਲੀ ਗੁਲ ਰਹੀ। ਕਈ ਘੰਟਿਆ ਦੀ ਮਿਹਨਤ ਤੋਂ ਬਾਅਦ ਹਾਲਾਤ ਆਮ ਹੋ ਗਏ।