ਨਵੀਂ ਦਿੱਲੀ— ਦਿੱਲੀ ਕਾਂਗਰਸ ਪ੍ਰਧਾਨ ਅਜੇ ਮਾਕਨ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐੱਨ.ਜੀ.ਓ. ਦੀ ਤਰ੍ਹਾਂ ਸਰਕਾਰ ਚੱਲਾ ਰਹੇ ਹਨ, ਜਿਸ ਕਾਰਨ ਦਿੱਲੀ ‘ਚ ਵਿਕਾਸ ਕੰਮ ਠੱਪ ਹੋ ਗਿਆ ਹੈ। ਮਾਕਨ ਨੇ ਪੱਤਰਕਾਰਾਂ ਨੂੰ ਕਿਹਾ,”ਦਿੱਲੀ ਦੇ ਲੋਕ ਨਿਰਾਸ਼ ਸਨ। ਵਿਕਾਸ ਕੰਮ ਠੱਪ ਪਿਆ ਹੈ। ਇਸ ਦਾ ਕਾਰਨ ਕੇਜਰੀਵਾਲ ਹਨ, ਜੋ ਸਰਕਾਰ ਐੱਨ.ਜੀ.ਓ. ਦੀ ਤਰ੍ਹਾਂ ਚੱਲਾ ਰਹੇ ਹਨ।” ਉਨ੍ਹਾਂ ਨੇ ਕਿਹਾ,”ਸਾਰੇ ਜਾਣਦੇ ਹਨ ਕਿ ਦਿੱਲੀ ਇਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਅਤੇ ਇੱਥੇ ਉੱਪ ਰਾਜਪਾਲ ਅਤੇ ਮੁੱਖ ਮੰਤਰੀ ਮਿਲ ਕੇ ਕੰਮ ਕਰਦੇ ਹਨ। ਇਹ ਸਰਕਾਰ ਸਿਰਫ ਟਕਰਾਅ ਦੇ ਮੂਡ ‘ਚ ਰਹਿੰਦੀ ਹੈ। ਸਰਕਾਰ ਦੇ ਇਸ ਰੁਖ ਨਾਲ ਦਿੱਲੀ ਦੀ ਜਨਤਾ ਪਰੇਸ਼ਾਨ ਹੈ।”
ਪਿਛਲੇ ਦਿਨੀਂ ਰਾਮਲੀਲਾ ਮੈਦਾਨ ‘ਚ ਹੋਈ ‘ਜਨ ਆਕ੍ਰੋਸ਼ ਰੈਲੀ’ ਦਾ ਜ਼ਿਕਰ ਕਰਦੇ ਹੋਏ ਮਾਕਨ ਨੇ ਕਿਹਾ,”ਇਸ ਰੈਲੀ ਨਾਲ ਪਾਰਟੀ ‘ਚ ਨਵਾਂ ਜੋਸ਼ ਆਇਆ ਹੈ। ਦਿੱਲੀ ‘ਚ ਕਾਂਗਰਸ ਵਰਕਰਾਂ ‘ਚ ਵੀ ਖਾਸਾ ਜੋਸ਼ ਹੈ ਅਤੇ ਆਉਣ ਵਾਲੀ ਲੋਕ ਸਭਾ ਚੋਣਾਂ ‘ਚ ਇਸ ਦਾ ਅਸਰ ਦਿੱਸੇਗਾ।” ਉਨ੍ਹਾਂ ਨੇ ਦਾਅਵਾ ਕੀਤਾ,”ਦਿੱਲੀ ਦੀ ਜਨਤਾ ਸ਼ੀਲਾ ਦੀਕਸ਼ਤ ਸਰਕਾਰ ਨੂੰ ਯਾਦ ਕਰ ਰਹੀ ਹੈ। ਹੁਣ ਲੋਕਾਂ ਨੂੰ ਮਹਿਸੂਸ ਹੋਣ ਲੱਗਾ ਹੈ ਕਿ ਦਿੱਲੀ ਦੇ ਵਿਕਾਸ ਨੂੰ ਕਾਂਗਰਸ ਹੀ ਅੱਗੇ ਲਿਜਾ ਸਕਦੀ ਹੈ।”