ਹਰੇਕ ਜਿਲੇ ਵਿਚ ਕੈਰੀਅਰ ਕੌਂਸਲਿੰਗ ਸੈਂਟਰ ਸਥਾਪਤ ਕਰਨ ਲਈ ਰਾਜਪਾਲ ਨੇ ਸੈਨਿਕ ਭਲਾਈ ਵਿਭਾਗ ਨੂੰ ਆਖਿਆ
ਝੰਡਾ ਦਿਵਸ ਫੰਡ ਹੇਠ ਨਵੀਆਂ ਸਕੀਮਾਂ ਨੂੰ ਪ੍ਰਵਾਨਗੀ
ਚੰਡੀਗੜ – ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਅੱਜ ਪੰਜਾਬ ਅਮਲਗਾਮੇਟਿਡ ਫੰਡ ਦੀ 31ਵੀਂ ਸੂਬਾ ਪੱਧਰੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ।
ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੇ ਸੈਨਿਕ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸਾਬਕਾ ਫੌਜੀ ਅਤੇ ਉਨ•ਾਂ ਦੇ ਪਰਿਵਾਰਾਂ ਦੀ ਭਲਾਈ ਵਾਸਤੇ ਵਿਆਪਕ ਨੀਤੀ ਤਿਆਰ ਕਰਨ ਲਈ ਆਖਿਆ। ਉਨ•ਾਂ ਨੇ ਈ ਸੀ ਐਚ ਐਸ ਸਕੀਮ ਦੇ ਅਧੀਨ ਨਾ ਆਉਣ ਵਾਲੇ ਪੈਂਸ਼ਨਰਾਂ ਨੂੰ ਡਾਕਟਰੀ ਸਹਾਇਤਾ ਅਤੇ ਜੰਗ ਵਿਚ ਸ਼ਹੀਦ ਹੋਏ ਸਾਬਕਾ ਫੌਜੀਆਂ ਤੋਂ ਇਲਾਵਾ ਡਿਊੁਟੀ ਦੌਰਾਨ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਵਾਸਤੇ ਢੁੱਕਵੇਂ ਨਿਯਮ ਤਿਆਰ ਕਰਨ ਲਈ ਵੀ ਅਧਿਕਾਰੀਆਂ ਨੂੰ ਸਪਸ਼ਟ ਤੌਰ ‘ਤੇ ਕਿਹਾ ਹੈ। ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਵਿਧਵਾਵਾਂ ਦੇ ਦੋ ਬੱਚਿਆ ਨੂੰ ਉੱਚੇਰੀ ਸਿੱਖਿਆ ਦੇ ਵਾਸਤੇ ਯਕਮੁਸ਼ਤ ਗ੍ਰਾਂਟ ਅਤੇ ਸਾਬਕਾ ਫੌਜੀਆਂ ਨੂੰ ਸਵੈ ਰੋਜ਼ਗਾਰ ਦੇ ਵਾਸਤੇ ਟੂਲ ਕਿੱਟ ਵਰਗੀ ਰਿਆਇਤ ਮੁਹਈਆ ਕਰਵਾਉਣ ਵਰਗੇ ਪੱਖਾਂ ਨੂੰ ਵੀ ਇਨ•ਾਂ ਨਿਯਮਾਂ ਦੀ ਰੂਪ ਰੇਖਾ ਵਿਚ ਸ਼ਾਮਲ ਕੀਤਾ ਜਾਵੇ।
ਮੀਟਿੰਗ ਦੌਰਾਨ ਰਾਜਪਾਲ ਨੇ ਇਹ ਵੀ ਕਿਹਾ ਕਿ ਸਾਬਕਾ ਫੌਜੀਆਂ ਦੇ ਬੱਚਿਆ ਨੂੰ ਆਪਣੇ ਕੈਰੀਅਰ ਵਾਸਤੇ ਢੁੱਕਵੀਂ ਸੇਧ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਵਾਸਤੇ ਹਰੇਕ ਜ਼ਿਲ•ੇ ਵਿਚ ਲਾਜ਼ਮੀ ਤੌਰ ‘ਤੇ ਕੈਰੀਅਰ ਕੌਸਲਿੰਗ ਸੈਂਟਰ ਸਥਾਪਤ ਕੀਤਾ ਜਾਵੇ ਅਤੇ ਇਨ•ਾਂ ਸੈਂਟਰਾਂ ਲਈ ਉੱਚ ਯੋਗਤਾ ਪ੍ਰਾਪਤ ਸਟਾਫ ਅਤੇ ਢੁਕਵਾਂ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇ। ਉਨ•ਾਂ ਕਿਹਾ ਕਿ ਹਥਿਆਰਬੰਦ ਸੈਨਾਵਾਂ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਕਿਸੇ ਹੋਰ ਕਾਰਜ ਵਿਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਸੇਵਾ ਮੁਕਤ ਅਧਿਕਾਰੀਆਂ ਨੂੰ ਕੰਪਿਊਟਰ ਦਾ ਗਿਆਨ ਮੁਹੱਈਆ ਕਰਵਾਉਣ ਲਈ ਐਮ ਐਸ ਆਫਿਸ, ਈ-ਅਕਾਉਂਟ, ਡਾਟਾ ਐਂਟਰੀ ਆਪਰੇਸ਼ਨਜ਼ ਅਤੇ ਹੋਰ ਕੰਪਿਉਟਰ ਪ੍ਰੋਗਰਾਮਾ ਦੇ ਲਈ ਥੋੜੀ ਮਿਆਦ ਦੇ ਵਿਸ਼ੇਸ਼ ਕੋਰਸ ਸ਼ੁਰੂ ਕੀਤੇ ਜਾਣ।
ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੇ ਮੀਟਿੰਗ ਵਿੱਚ ਹਾਜ਼ਰ ਸਾਰਿਆਂ ਨੂੰ ਝੰਡਾ ਦਿਵਸ ਫੰਡ ਹੇਠ ਫੰਡ ਦੀ ਇਕਤਰਤਾ ਵਿੱਚ ਵਾਧਾ ਕਰਨ ਲਈ ਆਖਿਆ ਹੈ ਤਾਂ ਜੋ ਉਨ•ਾਂ ਦੇ ਲਈ ਹੋਰ ਫੰਡ ਮੁਹਈਆ ਕਰਾਏ ਜਾ ਸਕਣ। ਰਾਜਪਾਲ ਨੇ ਸੇਵਾ ਮੁਕਤ ਸਾਬਕਾ ਫੋਜੀਆਂ ਦੇ ਲਈ ਸਿਵਲ ਜੀਵਨ ਵਿੱਚ ਸਥਾਪਤ ਹੋਣ ਦੇ ਲਈ ਉਨ•ਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਕੁਝ ਹੁਨਰ ਵਿਕਾਸ ਪ੍ਰੋਗਰਾਮਾਂ ਦੇ ਵਾਸਤੇ ਕਾਰਜ ਕਰਨ ਲਈ ਅਧਿਕਾਰੀਆਂ ਨੂੰ ਆਖਿਆ ਹੈ। ਇਸ ਸਬੰਧ ਵਿਚ ਉਨ•ਾਂ ਨੇ ਸਰਕਾਰ ਨੂੰ ਕੁੱਝ ਸ਼ਨਾਖਤ ਹੁਨਰਾਂ ‘ਤੇ ਕਾਰਜ ਕਰਨ ਲਈ ਵੀ ਆਖਿਆ। ਇਸ ਤੋਂ ਇਲਾਵਾ ਉਨ•ਾਂ ਨੇ ਸਰਕਾਰੀ ਨੌਕਰੀਆਂ ਵਿੱਚ ਸਾਬਕਾ ਸੈਨਿਕਾਂ ਅਤੇ ਉਨ•ਾਂ ਦੇ ਆਸ਼ਰਤਾਂ ਲਈ 13 ਫ਼ੀਸਦੀ ਰਾਖਵੇਂਕਰਨ ਅਤੇ ਸੈਨਿਕ ਸਕੂਲ ਗੁਰਦਾਸਪੁਰ ਦੀ ਸਥਾਪਨਾ ਬਾਰੇ ਵੀ ਮੀਟਿੰਗ ਦੌਰਾਨ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿਲ ਨੇ ਰਾਜਪਾਲ ਨੂੰ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਇੰਸਟੀਚਿਉਟ ਦੇ 22 ਵਿਦਿਆਰਥੀ ਐਨ ਡੀ ਏ ਲਈ ਸਫਲ ਹੋਏ ਹਨ ਅਤੇ ਹੁਣ ਕੰਬਾਇੰਡ ਡਿਫੈਂਸ ਸਰਵਸਿਜ਼ ਇਮਤਿਹਾਨ ਦੀ ਕੋਚਿੰਗ ਮੁਹੱਈਆ ਕਰਵਾਉਣ ‘ਤੇ ਵੀ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਉਨ•ਾਂ ਸੁਝਾਅ ਦਿੱਤਾ ਕਿ ਸੈਨਿਕ ਭਲਾਈ ਵਿਭਾਗ ਵਲੋਂ ਚਲਾਏ ਜਾਂਦੇ ਮੌਜੂਦਾ ਸਾਰੇ ਇੰਸਟੀਚਿਊਟਾਂ ਦਾ ਪੱਧਰ ਵੀ ਉੱਚਾ ਚੁੱਕਿਆ ਜਾਵੇ।
ਮੀਟਿੰਗ ਦੀ ਕਾਰਵਾਈ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਦੇ ਡਾਇਰੈਕਟਰ ਬ੍ਰਿਗੇਡੀਅਰ ਜੀ ਐਸ ਅਰੋੜਾ ਨੇ ਚਲਾਈ।
ਮੀਟਿੰਗ ਦੌਰਾਨ ਸਾਬਕਾ ਫੌਜੀਆਂ, ਵਿਧਵਾਵਾਂ ਅਤੇ ਉਨ•ਾਂ ਦੇ ਆਸ਼ਰਤਾਂ ਨੂੰ ਸਹਾਇਤਾ ਦੀ ਵੰਡ ਵਾਸਤੇ 1.31 ਕਰੋੜ ਰੁਪਏ ਦੀ ਰਾਸ਼ੀ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ। ਡਾਇਰੈਕਟਰ ਨੇ ਦੱਸਿਆ ਕਿ ਇਸ ਰਾਸ਼ੀ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪਿਛਲੇ ਇੱਕ ਸਾਲ ਦੌਰਾਨ ਵੱਖ ਵੱਖ ਫੰਡਾਂ ਵਿੱਚੋਂ ਸਾਬਕਾ ਫੌਜੀਆਂ ਅਤੇ ਉਨ•ਾਂ ਦੇ ਪਰਿਵਾਰਾਂ ਨੂੰ 42 ਕਰੋੜ ਰੁਪਏ ਦੀ ਰਾਹਤ ਦਿੱਤੀ ਹੈ।
ਅੱਜ ਦੀ ਮੀਟਿੰਗ ਦਾ ਮੁੱਖ ਵਿਸ਼ਾ ਰੱਖਿਆ ਸੇਵਾਵਾਂ ਦੀ ਭਲਾਈ ਵਿਭਾਗ ਵਲੋਂ ਉਨ•ਾਂ ਸਾਬਕਾ ਫੌਜੀਆਂ ਤੇ ਉਨ•ਾਂ ਦੇ ਆਸ਼ਰਿਤਾਂ ਲਈ ਝੰਡਾ ਦਿਵਸ ਫੰਡ ਦੀਆਂ ਨਵੀਆਂ ਸਕੀਮਾਂ ਪੈਦਾ ਕਰਕੇ ਉਨ•ਾਂ ਨੂੰ ਅਨੁਕੁਲ ਲਾਭ ਪਹੁੰਚਾਉਣਾ ਸੀ ਜਿਹੜੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੀ ਕਿਸੇ ਹੋਰ ਸਕੀਮ ਹੇਠ ਨਹੀਂ ਆਉਂਦੇ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਗੁਰਦਾਸਪੁਰ ਵਿਖੇ 40 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ ਜਿਸ ਵਾਸਤੇ ਬਿਆਨਾ ਰਕਮ ਪਹਿਲਾਂ ਹੀ ਡੀਸੀ ਗੁਰਦਾਸਪੁਰ ਨੂੰ ਜਾਰੀ ਕੀਤੀ ਜਾ ਚੁੱਕੀ ਹੈ। ਆਰ ਆਰ ਐਮ ਬਾਰੇ ਰੱਖਿਆ ਮੰਤਰਾਲੇ ਦੀ ਸਿਧਾਂਤਕ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਬਾਰੇ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਜਾਵੇਗੀ।
ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਰਾਜਪਾਲ ਦੇ ਸਕੱਤਰ ਜੇ ਐਮ ਬਾਲਾਮੁਰਗਮ, ਪੱਛਮੀ ਕਮਾਂਡ ਦੇ ਚੀਫ ਆਫ ਸਟਾਫ ਲੈਫਟੀਨੈਂਟ ਜਨਰਲ ਜੀ ਐਸ ਢਿਲੋਂ, ਸਕੱਤਰ ਰੱਖਿਆ ਸੇਵਾਵਾਂ ਦੀ ਭਲਾਈ ਸ੍ਰੀ ਗੁਰਕਿਰਤ ਕਿਰਪਾਲ ਸਿੰਘ, ਸਕੱਤਰ ਖਰਚਾ ਸ੍ਰੀ ਡੀ ਕੇ ਤਿਵਾੜੀ ਅਤੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।